ਦੇਖੋ ਵਾਇਰਲ ਵੀਡੀਓ ਕਿਵੇਂ ਨਿੰਜਾ ਨੇ ਪ੍ਰਸ਼ੰਸਕ ਨੂੰ ਦਿੱਤੀ ਖੁਸ਼ੀ

written by Lajwinder kaur | July 01, 2019

ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਬੇਗਾਨਾ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਗੀਤ ਦੇ ਸ਼ੂਟ ਦੇ ਦਰਮਿਆਨ ਇੱਕ ਵਾਇਰਲ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੇ ਪ੍ਰਸ਼ੰਸਕ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਉਹ ਆਪਣੇ ਫੈਨ ਦੇ ਕੰਨਾਂ ‘ਚ ਮੁੰਦਰਾਂ ਪਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਉਨ੍ਹਾਂ ਦਾ ਫੈਨ ਭਾਵੁਕ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

 

View this post on Instagram

 

#fanlove #fanpower #mundran #gifted #begana #shoot #love fan

A post shared by NINJA™✌✌ (@teamninja__) on

ਹੋਰ ਵੇਖੋ:ਫ਼ਿਲਮ ‘ਖ਼ਤਰੇ ਦਾ ਘੁੱਗੂ’ ਦਾ ਹੋਇਆ ਰੈਪਅੱਪ, ਦੇਖੋ ਫਤਿਹ ਅੰਬਰਸਰੀਆ ਤੇ ਮੀਤ ਦੀ ਨੋਕ-ਝੋਕ

ਜੇ ਗੱਲ ਕੀਤੀ ਜਾਵੇ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ‘ਜ਼ਿੰਦਗੀ ਜ਼ਿੰਦਾਬਾਦ’ ਚ ਮੈਂਡੀ ਤੱਖਰ ਦੇ ਨਾਲ ਨਜ਼ਰ ਆਉਣਗੇ। ਜ਼ਿੰਦਗੀ ਜ਼ਿੰਦਾਬਾਦ ਲੇਖਕ ਅਤੇ ਪੱਤਰਕਾਰ ਮਿੰਟੂ ਗੁਰਸਰੀਆ ਦੀ ਜ਼ਿੰਦਗੀ ‘ਤੇ ਅਧਾਰਿਤ ਫ਼ਿਲਮ ਹੋਣ ਵਾਲੀ ਹੈ। ਇਸ ਤੋਂ ਇਲਾਵਾ ਨਿੰਜਾ ਫ਼ਿਲਮ ਦੂਰਬੀਨ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

You may also like