ਭੰਗੜੇ ਵਾਲੀ ਡਰੈੱਸ ‘ਚ ਨਜ਼ਰ ਆ ਰਹੇ ਇਸ ਪੰਜਾਬੀ ਗਾਇਕ ਨੂੰ ਕੀ ਤੁਸੀਂ ਪਹਿਚਾਣਿਆ ? ਪਿਆਰ ਦੇ ਗੀਤਾਂ ਦਾ ਹੈ ਬਾਦਸ਼ਾਹ

written by Lajwinder kaur | October 06, 2020

ਸੋਸ਼ਲ ਮੀਡੀਆ ਉੱਤੇ ਮਨੋਰੰਜਨ ਜਗਤ ਦੇ ਕਲਾਕਾਰਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਕੁਝ ਤਸਵੀਰਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ‘ਚ ਕਲਾਕਾਰਾਂ ਨੂੰ ਪਹਿਚਾਣਨਾ ਮੁਸ਼ਕਿਲ ਹੁੰਦਾ ਹੈ । ਅਜਿਹੀ ਹੀ ਇੱਕ ਪੰਜਾਬੀ ਗਾਇਕ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ । ਕੀ ਤੁਸੀਂ ਪਹਿਚਾਣਿਆ ਇਹ ਕਿਹੜੇ ਪੰਜਾਬੀ ਸਿੰਗਰ ਨੇ ।prabh gill bhangra pic  ਹੋਰ ਪੜ੍ਹੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ : ‘ਬੈਸਟ ਮਿਊਜ਼ਿਕ ਡਾਇਰੈਕਟਰ’ ਕੈਟਾਗਿਰੀ ਲਈ ਆਪਣੇ ਪਸੰਦੀਦਾ ਡਾਇਰੈਕਟਰ ਲਈ ਕਰੋ ਵੋਟ

ਚਲੋ ਦੱਸਦੇ ਹਾਂ ਇਹ ਗਾਇਕ ਹੈ ਕੌਣ ! ਜੀ ਹਾਂ ਇਹ ਨੇ ਰੋਮਾਂਟਿਕ ਗੀਤਾਂ ਦੇ ਬਾਦਸ਼ਾਹ ਪ੍ਰਭ ਗਿੱਲਭੰਗੜੇ ਵਾਲੀ ਡਰੈੱਸ ‘ਚ ਜਿਹੜਾ ਗੱਭਰੂ ਨਜ਼ਰ ਆ ਰਿਹਾ ਹੈ ਉਹ ਪ੍ਰਭ ਗਿੱਲ ਹੀ ਨੇ ।

prabh gill old pic

ਇਹ ਤਸਵੀਰ ਉਨ੍ਹਾਂ ਦੀ ਸਾਲ 2008 ਦੀ ਹੈ ਜਦੋਂ ਉਹ ਖ਼ਾਲਸਾ ਕਾਲਜ ‘ਚ ਪੜ੍ਹਦੇ ਸਨ । ਉਹ ਪੜ੍ਹਦੇ ਸਮੇਂ ਭੰਗੜਾ ਪਾਉਂਦੇ ਰਹੇ ਹਨ । ਭੰਗੜੇ ਦਾ ਮੋਹ ਉਨ੍ਹਾਂ ਦੇ ਗੀਤਾਂ ‘ਚ ਵੀ ਦਿਖਾਈ ਦਿੰਦਾ ਹੈ । ਉਹ ਆਪਣੇ ਗੀਤਾਂ ‘ਚ ਵੀ ਭੰਗੜਾਂ ਪਾਉਂਦੇ ਹੋਏ ਨਜ਼ਰ ਆ ਚੁੱਕੇ ਨੇ ।

picture of prabh gill

ਜੇ ਗੱਲ ਕਰੀਏ ਪੰਜਾਬੀ ਗਾਇਕ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆਉਣਗੇ ।

prabh gill pic

You may also like