‘ਕਾਲਜ’ ਵਾਲੇ ਪਿਆਰ ਦੇ ਅਹਿਸਾਸ ਨਾਲ ਭਰਿਆ ਪ੍ਰੀਤ ਹਰਪਾਲ ਦਾ ਨਵਾਂ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  October 29th 2019 11:07 AM  |  Updated: October 29th 2019 11:12 AM

‘ਕਾਲਜ’ ਵਾਲੇ ਪਿਆਰ ਦੇ ਅਹਿਸਾਸ ਨਾਲ ਭਰਿਆ ਪ੍ਰੀਤ ਹਰਪਾਲ ਦਾ ਨਵਾਂ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਪੰਜਾਬੀ ਗਾਇਕ ਪ੍ਰੀਤ ਹਰਪਾਲ ਆਪਣੇ ਨਵੇਂ ਗੀਤ ‘ਕਾਲਜ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਇਸ ਗਾਣੇ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ‘ਕਾਲਜ’ ਗਾਣੇ ਨੂੰ ਖੁਦ ਪ੍ਰੀਤ ਹਰਪਾਲ ਨੇ ਕਲਮਬੱਧ ਕੀਤਾ ਹੈ। ਇਸ ਗਾਣੇ ਦਾ ਸ਼ਾਨਦਾਰ ਮਿਊਜ਼ਿਕ ਨਿੱਕ ਧੰਮੂ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਉੱਤੇ ਕੀਤਾ ਗਿਆ ਹੈ। ਜਿਸਦੇ ਚੱਲਦੇ ਕਾਲਜ ਗਾਣਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਵੇਖੋ:ਸੁਦੇਸ਼ ਕੁਮਾਰੀ ਲੈ ਕੇ ਹਾਜ਼ਿਰ ਨੇ ਆਪਣੇ ਨਵੇਂ ਸਿੰਗਲ ਟਰੈਕ ‘ਚੰਨਾ’ ਦੇ ਨਾਲ, ਦੇਖੋ ਵੀਡੀਓ

ਇਸ ਗਾਣੇ ‘ਚ ਕਾਲਜ ਸਮੇਂ ਹੋਏ ਪਿਆਰ ਦੇ ਮਿੱਠੇ ਅਹਿਸਾਸ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ। ਗਾਣੇ ਦੀ ਵੀਡੀਓ ਰਾਹੀਂ ਗੀਤ ਦੇ ਬੋਲਾਂ ਨੂੰ ਸ਼ਾਨਦਾਰ ਢੰਗ ਨਾਲ ਬਿਆਨ ਕੀਤਾ ਗਿਆ ਹੈ। ਕਾਲਜ ਗਾਣੇ ਦਾ ਵੀਡੀਓ ਨੂੰ ਟੀਮ ਡੀ ਜੇ ਵੱਲੋਂ ਸ਼ੂਟ ਕੀਤਾ ਗਿਆ ਹੈ। ਇਸ ਸਿੰਗਲ ਟਰੈਕ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ‘ਕਾਲਜ’ ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਪ੍ਰੀਤ ਹਰਪਾਲ ਇਸ ਤੋਂ ਪਹਿਲਾਂ ਵੀ ਵੰਗ, ਲਾਅ, ਯਾਰ ਬੇਰੁਜ਼ਗਾਰ, ਬਲੈਕ ਸੂਟ, ਮਾਂ, ਕੇਸ, ਜ਼ਿੰਦਗੀ, ਸੋਫੀ ਜੱਟ, ਤੂੰ ਦੇਸੀ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network