ਪ੍ਰੀਤ ਹਰਪਾਲ ਨੇ ਟੇਕਿਆ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ, ਤਸਵੀਰ ਕੀਤੀ ਸਾਂਝੀ

written by Lajwinder kaur | December 27, 2019

ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਏਨੀਂ ਦਿਨੀਂ ਉਹ ਅੰਮ੍ਰਿਤਸਰ ਪਹੁੰਚੇ ਹੋਏ ਹਨ। ਗੁਰੂ ਦੀ ਨਗਰੀ ਪਹੁੰਚ ਕੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਤੇ ਗੁਰੂ ਦੀ ਬਾਣੀ ਸਰਵਨ ਕੀਤਾ। ਗੁਰੂ ਘਰ ਮੱਥਾ ਟੇਕ ਕੇ ਉਨ੍ਹਾਂ ਗੁਰੂਆਂ ਦਾ ਆਸ਼ੀਰਵਾਦ ਤੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ। ਉਨ੍ਹਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ॥ ’

 
View this post on Instagram
 

Wah wah guru gobind singh aape gur chela??? waheguru @preet.harpal

A post shared by Preet Harpal (@preet.harpal) on

ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਨੂੰ ਪ੍ਰਣਾਮ ਕਰਦੇ ਹੋਏ ਤਸਵੀਰ ਸਾਂਝੀ ਕੀਤੀ ਸੀ ਤੇ ਨਾਲ ਹੀ ਲਿਖਿਆ ਸੀ, ‘ਤੇਰੀਆਂ ਸ਼ਹਾਦਤਾਂ ਦੇ ਸਦਕੇ ਜਾਂਵਾਂ ਮੇਰੇ ਦਸਮੇਸ਼ ਪਿਤਾ ਜੀ’।
ਹੋਰ ਵੇਖੋ:ਗੁੱਡ ਨਿਊਜ਼ ਦੇਣ ਵਾਲੇ ਦਿਲਜੀਤ ਦੋਸਾਂਝ ਦੀ ਗ੍ਰਹਿਦਸ਼ਾ ‘ਚ ਹੋਇਆ ਬਲਦਾਅ, ਹੁਣ ਸੂਰਜ ਪੇ ਮੰਗਲ ਹੋਣ ਵਾਲਾ ਹੈ ਭਾਰੀ ਜੇ ਗੱਲ ਕਰੀਏ ਪ੍ਰੀਤ ਹਰਪਾਲ ਦੇ ਕੰਮ ਦੀ ਤਾਂ ਹਾਲ ਹੀ ‘ਚ ਉਹ ਕਾਲਜ ਟਾਈਟਲ ਹੇਠ ਗੀਤ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਏ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ। ਇਸ ਸਾਲ ਉਹ ਪੰਜਾਬੀ ਫ਼ਿਲਮ ‘ਲੁੱਕਣ ਮੀਚੀ’ ‘ਚ ਮੈਂਡੀ ਤੱਖਰ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਚੰਗਾ ਰਿਸਪਾਂਸ ਮਿਲਿਆ ਸੀ।

0 Comments
0

You may also like