ਰੂਪ ਜੈ ਸਿੰਘ ਦੇ ‘ਆਸਟ੍ਰੇਲੀਆ’ ਗੀਤ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

written by Lajwinder kaur | January 12, 2020

ਪੰਜਾਬੀ ਗਾਇਕ ਰੂਪ ਜੈ ਸਿੰਘ ਆਪਣੇ ਨਵੇਂ ਗੀਤ ‘ਆਸਟ੍ਰੇਲੀਆ’ (Australia) ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਇਸ ਦਰਦ ਭਰੇ ਗੀਤ ਨੂੰ ਰੂਪ ਜੈ ਸਿੰਘ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਨੂੰ ਉਨ੍ਹਾਂ ਨੇ ਮੁੰਡੇ ਦੇ ਪੱਖ ਤੋਂ ਗਿਆ ਹੈ,ਜਿਸਦੀ ਮਹਿਬੂਬਾ ਧੋਖਾ ਕਰਕੇ ਆਪਣੇ ਵਿਦੇਸ਼ ਜਾਣ ਦੇ ਸੁਫ਼ਨੇ ਨੂੰ ਪੂਰਾ ਕਰਦੀ ਹੈ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹੋਰ ਵੇਖੋ:ਐਮੀ ਵਿਰਕ ਦਾ ਨਵਾਂ ਗੀਤ ‘ਧਰਤੀ ਤੇ’ ਛਾਇਆ ਟਰੈਂਡਿੰਗ ‘ਚ, ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਗਾਣੇ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ ਇਸ ਗਾਣੇ ਦੇ ਬੋਲ ਖ਼ੁਦ ਰੂਪ ਜੈ ਸਿੰਘ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਦਿੱਤਾ ਹੈ San B ਨੇ ਦਿੱਤਾ ਹੈ। ਜੇ ਗੱਲ ਕਰੀਏ ਗਾਣੇ ਦੀ ਵੀਡੀਈ ਦੀ ਤਾਂ ਉਸ ਨੂੰ Prince Kaoni ਵੱਲੋਂ ਸ਼ਾਨਦਾਰ ਡਾਇਰੈਕਟ ਕੀਤਾ ਗਿਆ ਹੈ। ਇਸ ਗਾਣੇ ਨੂੰ ਬੀਟ ਗੈਂਗ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਰੂਪ ਜੈ ਸਿੰਘ ਇਸ ਗਾਣੇ ‘ਚ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ ਤੇ ਫੀਮੇਲ ਮਾਡਲ Akaisha ਨੇ ਅਦਾਕਾਰੀ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ। ਜੇ ਗੱਲ ਕਰੀਏ ਰੂਪ ਜੇ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਪਿਉਰ ਬਲੱਡ, ਸਹੇਲੀ, ਹੈਲਪਰ ਮਰਦਾਂ ਦੀ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

0 Comments
0

You may also like