ਜਿੰਮ ‘ਚ ਕਸਰਤ ਦੇ ਨਾਲ ਸ਼ਿਪਰਾ ਗੋਇਲ ਦੀ ਗਾਇਕੀ ਤੇ ਭੰਗੜੇ ਦਾ ਜਲਵਾ, ਦੇਖੋ ਵੀਡੀਓ

Written by  Lajwinder kaur   |  March 27th 2019 05:58 PM  |  Updated: March 27th 2019 05:58 PM

ਜਿੰਮ ‘ਚ ਕਸਰਤ ਦੇ ਨਾਲ ਸ਼ਿਪਰਾ ਗੋਇਲ ਦੀ ਗਾਇਕੀ ਤੇ ਭੰਗੜੇ ਦਾ ਜਲਵਾ, ਦੇਖੋ ਵੀਡੀਓ

ਪੀਟੀਸੀ ਨੈੱਟਵਰਕ ਦੇ ਨਵੇਂ ਪੰਜਾਬੀ ਚੈਨਲ ਪੀਟੀਸੀ ਗੋਲਡ ਜਿਸ ਉੱਤੇ ਪੰਜਾਬੀ ਮਨੋਰੰਜਨ, ਖੇਡਾਂ ਅਤੇ ਸਿਹਤ ਨਾਲ ਸਬੰਧਿਤ ਸ਼ੋਅਜ਼ ਦੇਖਣ ਨੂੰ ਮਿਲਦੇ ਹਨ। ਜਿਹਨਾਂ ਚੋ ਇੱਕ ਸ਼ੋਅ ਹੈ ਸਟਾਰ ਫਿੱਟ ਜਿਸ ਨੂੰ ਪੀਟੀਸੀ ਪੰਜਾਬੀ ਦੇ ਸੀਨੀਅਰ ਐਂਕਰ ਮੁਨੀਸ਼ ਪੁਰੀ ਹੋਸਟ ਕਰਦੇ ਹਨ। ਜਿਸ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰਾਂ ਦੀ ਸਿਹਤ ਦੇ ਰਾਜ਼ ਫੈਨਜ਼ ਦੇ ਨਾਲ ਸਾਂਝੇ ਕੀਤੇ ਜਾਂਦੇ ਹਨ।

 

View this post on Instagram

 

Know the fitness secrets of @theshipragoyal in Star Fit tomorrow (28th March) at 7:30 PM only on #PTCPunjabi #PTCNetwork

A post shared by PTC Punjabi (@ptc.network) on

ਹੋਰ ਵੇਖੋ:ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਨਾਲ ਪੇਸ਼ ਕੀਤਾ ਦੇਸ਼ ਦੇ ਸਿਪਾਹੀਆਂ ਦੇ ਜਜ਼ਬਾਤਾਂ ਨੂੰ, ‘ਤੇਰੀ ਮਿੱਟੀ’ ਗੀਤ ਕਰ ਰਿਹਾ ਹੈ ਸਭ ਨੂੰ ਭਾਵੁਕ, ਵੇਖੋ ਵੀਡੀਓ

ਇਸ ਵਾਰ ਸਟਾਰ ਫਿੱਟ ਸ਼ੋਅ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬਾਕਮਾਲ ਗਾਇਕਾ ਸ਼ਿਪਰਾ ਗੋਇਲ ਨਜ਼ਰ ਆਉਣਗੇ। ਜਿਸ ‘ਚ ਮਸਤੀ ਦੇ ਨਾਲ ਨਾਲ ਉਹਨਾਂ ਦੇ ਫਿੱਟ ਰਹਿਣ ਦੇ ਮੰਤਰ ਵੀ ਸਾਹਮਣੇ ਆਉਣਗੇ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸ਼ਿਪਰਾ ਗੋਇਲ ਗਾਇਕੀ ਦੇ ਨਾਲ ਸਖਤ ਕਸਰਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਪੂਰਾ ਸ਼ੋਅ 28 ਮਾਰਚ ਯਾਨੀਕਿ ਕੱਲ੍ਹ ਸ਼ਾਮ ਨੂੰ ਪੀਟੀਸੀ ਗੋਲਡ ਉੱਤੇ ਪ੍ਰਸਾਰਤਿ ਹੋਵੇਗਾ। ਸਟਾਰ ਫਿੱਟ ਸ਼ੋਅ ਹਰ ਸੋਮਵਾਰ ਅਤੇ ਵੀਰਵਾਰ ਨੂੰ ਸ਼ਾਮ ਦੇ 7.30 ਵਜੇ ਟੀਵੀ ਉੱਤੇ ਦੇਖਿਆ ਜਾ ਸਕਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network