ਸਿੰਗਾ ਦੇ ਆਉਣ ਵਾਲੇ ਗੀਤ ‘AADAT’ ਦੀ ਟੀਜ਼ਰ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  September 01st 2020 12:41 PM  |  Updated: September 01st 2020 12:41 PM

ਸਿੰਗਾ ਦੇ ਆਉਣ ਵਾਲੇ ਗੀਤ ‘AADAT’ ਦੀ ਟੀਜ਼ਰ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਸਿੰਗਾ ਦਾ ਆਉਣ ਵਾਲਾ ਨਵਾਂ ਗੀਤ ਆਦਤ (AADAT) ਦਾ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋ ਗਿਆ ਹੈ । 43ਸੈਕਿੰਡ ਦਾ ਰੋਮਾਂਟਿਕ ਟੀਜ਼ਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

ਆਦਤ ਗੀਤ ਦੇ ਬੋਲ ਖੁਦ ਸਿੰਗਾ ਨੇ ਹੀ ਲਿਖੇ ਨੇ ਤੇ ਮਿਊਜ਼ਿਕ G Skillz ਨੇ ਦਿੱਤਾ ਹੈ । ਇਸ ਗੀਤ ਦਾ ਵੀਡੀਓ ਗਗਨ ਰੰਧਾਵਾ ਨੇ ਤਿਆਰ ਕੀਤਾ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਗੀਤ ਦੇ ਟੀਜ਼ਰ ਨੂੰ ਸਿੰਗਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਟੀਜ਼ਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਟੀਜ਼ਰ ਟਰੈਂਡਿੰਗ ‘ਚ ਚੱਲ ਰਿਹਾ ਹੈ ।

ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ‘ਜੋਰਾ-ਦੂਜਾ ਅਧਿਆਇ 2’ ਦੇ ਨਾਲ ਕਦਮ ਰੱਖ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network