ਰੌਸ਼ਨ ਪ੍ਰਿੰਸ, ਕਰਤਾਰ ਚੀਮਾ ਸਮੇਤ ਇਹਨਾਂ ਸਿਤਾਰਿਆਂ ਨੇ ਭੈਣਾਂ ਤੋਂ ਬਣਵਾਈ ਗੁੱਟ 'ਤੇ ਰੱਖੜੀ, ਦਿੱਤੇ ਭਾਵੁਕ ਸੰਦੇਸ਼

Written by  Aaseen Khan   |  August 15th 2019 10:31 AM  |  Updated: August 15th 2019 12:01 PM

ਰੌਸ਼ਨ ਪ੍ਰਿੰਸ, ਕਰਤਾਰ ਚੀਮਾ ਸਮੇਤ ਇਹਨਾਂ ਸਿਤਾਰਿਆਂ ਨੇ ਭੈਣਾਂ ਤੋਂ ਬਣਵਾਈ ਗੁੱਟ 'ਤੇ ਰੱਖੜੀ, ਦਿੱਤੇ ਭਾਵੁਕ ਸੰਦੇਸ਼

ਦੇਸ਼ ਭਰ 'ਚ ਅੱਜ 73 ਵਾਂ ਅਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਤੇ ਨਾਲ ਹੀ ਭੈਣਾਂ ਤੇ ਭਰਾਵਾਂ ਦਾ ਤਿਉਹਾਰ ਰੱਖੜੀ ਦੀਆਂ ਰੌਣਕਾਂ ਵੀ ਹਰ ਪਾਸੇ ਦੇਖਣ ਨੂੰ ਮਿਲ ਰਹੀਆਂ ਹਨ।ਆਮ ਤੋਂ ਲੈ ਕੇ ਸਿਤਾਰਿਆਂ ਵੱਲੋਂ ਆਪਣੀਆਂ ਆਪਣੀਆਂ ਭੈਣਾਂ ਤੋਂ ਰੱਖੜੀ ਬਣਵਾਈ ਜਾ ਰਹੀ ਹੈ ਅਤੇ ਭਾਵੁਕ ਸੰਦੇਸ਼ ਦਿੱਤੇ ਜਾ ਰਹੇ ਹਨ। ਅਦਾਕਾਰ ਕਰਤਾਰ ਚੀਮਾ ਨੇ ਵੀ ਆਪਣੀ ਭੈਣ ਤੋਂ ਰੱਖੜੀ ਬਣਵਾਉਂਦੇ ਹੋਏ ਤਸਵੀਰ ਸਾਂਝੀ ਕੀਤੀ ਹੈ। ਉਹਨਾਂ ਕੈਪਸ਼ਨ 'ਚ ਲਿਖਿਆ ਹੈ, 'ਖੁਸ਼ਕਿਸਮਤ ਨੇ ਉਹ ਭਰਾ ਜਿੰਨ੍ਹਾਂ ਦੀਆਂ ਭੈਣਾਂ ਉਹਨਾਂ ਲਈ ਦੁਆਵਾਂ ਕਰਦੀਆਂ ਨੇ,ਹੈਪੀ ਰੱਖੜੀ'।

 

View this post on Instagram

 

Khushkismat ne oh bhra jinna dian behna ohna lai duavan kardian me Happy Rakhdi

A post shared by Kartar Cheema (@kartarcheema1) on

ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਵੀ ਆਪਣੀ ਭੈਣ ਨਾਲ ਤਸਵੀਰ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਰੌਸ਼ਨ ਪ੍ਰਿੰਸ ਨੇ ਤਸਵੀਰ ਸਾਂਝੀ ਕਰਦੇ ਹੋਏ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਹਨ।

 

View this post on Instagram

 

Happy Rakhdi Everyone..!! ❤️

A post shared by Rosshan Prince (@theroshanprince) on

ਉੱਥੇ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਿਓਲ ਨੇ ਆਪਣੀ ਉਸ ਭੈਣ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਕਵਾਰਟਰ ਦੀ ਬਾਲਕੋਨੀ 'ਚ ਧਰਮਿੰਦਰ ਆਪਣੇ ਸੰਘਰਸ਼ ਦੇ ਦਿਨਾਂ 'ਚ ਰਿਹਾ ਕਰਦੇ ਸੀ। ਉਹਨਾਂ ਨੇ ਵੀ ਲਿਖਿਆ ਸੀ ਕਿ ਇਹ ਮੇਰੀ ਭੈਣ ਹੁਣ ਨਹੀਂ ਰਹੀ ਰੱਖੜੀ 'ਤੇ ਇਸ ਦੀ ਬਹੁਤ ਯਾਦ ਆਉਂਦੀ ਹੈ। ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਲਾ ਇਹ ਤਿਉਹਾਰ ਉਮੀਦ ਹੈ ਹਰ ਇੱਕ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਵੇਗਾ।

ਹੋਰ ਵੇਖੋ : ਜਨਮਦਿਨ 'ਤੇ ਇਸ ਗਾਇਕ ਨੇ ਸਾਂਝੀ ਕੀਤੀ ਮਨਿੰਦਰ ਬੁੱਟਰ ਦੀ ਅਜਿਹੀ ਤਸਵੀਰ ਕਿ ਪਹਿਚਾਨਣਾ ਵੀ ਮੁਸ਼ਕਿਲ

 

View this post on Instagram

 

#happyrakshabandhan & #happyindependenceday?? to all of u #urs #sarthik ✨✨

A post shared by Sarthi K (@sarthi_k) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network