ਦਰਸ਼ਕਾਂ ਵੱਲੋਂ ‘ਕਿਸਮਤ-2’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਜਗਦੀਪ ਸਿੱਧੂ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ ਤੇ ਨਾਲ ਹੀ ‘ਕਿਸਮਤ-3’ ਦਾ ਕਰਤਾ ਐਲਾਨ

written by Lajwinder kaur | September 24, 2021

ਜਗਦੀਪ ਸਿੱਧੂ ਦੀ ਫ਼ਿਲਮ ਕਿਸਮਤ-2 Qismat 2 ਜੋ ਕਿ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੀ ਹੈ। ਜੀ ਹਾਂ ਫ਼ਿਲਮ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਦਿਲ ਜਿੱਤਣ ਲਈ ਕਾਮਯਾਬ ਰਹੀ ਹੈ। ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਅਦਾ ਕਰਦੇ ਹੋਏ ਪੋਸਟ ਪਾਈ ਹੈ।

ਹੋਰ ਪੜ੍ਹੋ : ਅਦਾਕਾਰਾ ਮੌਨੀ ਰਾਏ ਨੇ ਸ਼ੇਅਰ ਕੀਤੀਆਂ ਆਪਣੀ ਗਲੈਮਰਸ ਲੁੱਕ ਵਾਲੀਆਂ ਨਵੀਆਂ ਤਸਵੀਰਾਂ, ਨੀਦਰਲੈਂਡ ‘ਚ ਲੈ ਰਹੀ ਹੈ ਛੁੱਟੀਆਂ ਦਾ ਅਨੰਦ

jagdeep and ammy virk-min (1) ਜਗਦੀਪ ਸਿੱਧੂ ਨੇ ਐਮੀ ਵਿਰਕ ਦੇ ਨਾਲ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸ਼ੁਕਰੀਆ ਤੁਹਾਡੇ ਸਾਰਿਆਂ ਦਾ... ਸ਼ਬਦ ਨਹੀਂ ਮੇਰੇ ਕੋਲ..ਧੰਨਵਾਦ ਕਿਸਮਤ ਟੀਮ..ਇੱਕਲੇ-ਇਕੱਲੇ ਬੰਦੇ ਨੂੰ ਜੱਫੀ ਪਾਉਣ ਨੂੰ ਜੀ ਕਰ ਰਿਹਾ ਹੈ....ਤੁਹਾਡੇ ਤੋਂ ਬਿਨਾਂ kakh ni main... love you...ਬਾਬੇ ਨੇ seed de ta Q3 da .... ਤਕੜੇ ਹੋ ਜਾਓ’ । ਇਸ ਪੋਸਟ ਦੇ ਰਾਹੀਂ ਉਨ੍ਹਾਂ ਨੇ ਆਪਣੀ ਕਿਸਮਤ ਦੇ ਤੀਜੇ ਭਾਗ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

jagdeep sidhu and ammy virk and qismat 3-min

ਹੋਰ ਪੜ੍ਹੋ : ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ‘Forever’ ਕੈਪਸ਼ਨ ਦੇ ਨਾਲ ਸ਼ੇਅਰ ਕੀਤੀ ਇਹ ਤਸਵੀਰ

ਜੇ ਗੱਲ ਕਰੀਏ ਦਰਸ਼ਕਾਂ ਦੀ ਤਾਂ ਸੋਸ਼ਲ ਮੀਡੀਆ ਉੱਤੇ ਕਾਫੀ ਲੋਕ ਵੀਡੀਓ ਤੇ ਪੋਸਟਾਂ ਪਾ ਕੇ ਫ਼ਿਲਮ ਦੇ ਰਵੀਊ ਦੇ ਰਹੇ ਨੇ। ਜੇ ਗੱਲ ਕਰੀਏ ਇਸ ਫ਼ਿਲਮ 'ਚ ਤਾਂ ਐਮੀ ਵਿਰਕ ਤੇ ਸਰਗੁਣ ਤੋਂ ਇਲਾਵਾ ਤਾਨਿਆ ਵੀ ਨਜ਼ਰ ਆ ਰਹੀ ਹੈ।

 

0 Comments
0

You may also like