ਆਰ ਨੇਤ ਦੇ ਇਸ ਕੰਮ ਦੀ ਹੋ ਰਹੀ ਹੈ ਸ਼ਲਾਘਾ, ਜਨਮਦਿਨ ਵਾਲੇ ਦਿਨ 4 ਗਰੀਬ ਕੁੜੀਆਂ ਦੇ ਕਰਵਾਏ ਵਿਆਹ

written by Lajwinder kaur | August 16, 2022

R Nait appreciation work: ਡਿਫਲਾਟਰ ਗੀਤ ਨਾਲ ਸ਼ੋਹਰਤ ਪਾਉਣ ਵਾਲੇ ਗਾਇਕ ਆਰ ਨੇਤ, ਜਿਨ੍ਹਾਂ ਨੇ ਇੱਕ ਬਹੁਤ ਹੀ ਖ਼ਾਸ ਕੰਮ ਕੀਤਾ ਹੈ, ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਜੀ ਹਾਂ ਬੀਤੇ ਦਿਨੀਂ ਪੰਜਾਬੀ ਗਾਇਕ ਨੇ ਆਪਣੇ ਜਨਮਦਿਨ ਨੂੰ ਵੱਖਰੇ ਢੰਗ ਦੇ ਨਾਲ ਮਨਾਇਆ। ਉਨ੍ਹਾਂ ਨੇ ਆਪਣੇ ਖ਼ਾਸ ਦਿਨ ਨੂੰ ਲੋੜਵੰਦ ਲੋਕਾਂ ਦੀ ਮਦਦ ਕਰਕੇ ਮਨਾਇਆ। ਦੱਸ ਦਈਏ ਉਨ੍ਹਾਂ ਨੇ ਆਪਣੇ ਜਨਮਦਿਨ ਵਾਲੇ ਦਿਨ ਚਾਰ ਗਰੀਬ ਕੁੜੀਆਂ ਦੇ ਵਿਆਹ ਕਰਵਾਏ।

ਹੋਰ ਪੜ੍ਹੋ : ਨੇਹਾ ਧੂਪੀਆ ਨੇ ਆਮਿਰ ਖ਼ਾਨ ਦੀ ਫ਼ਿਲਮ ਦਾ ਕੀਤਾ ਸਮਰਥਨ, ਲੋਕਾਂ ਨੂੰ ਫ਼ਿਲਮ ‘ਲਾਲ ਸਿੰਘ ਚੱਢਾ’ ਦੇਖਣ ਦੀ ਕੀਤੀ ਅਪੀਲ

singer r nait image source instagram

ਆਰ ਨੇਤ ਨੇ ਆਪਣਾ ਜਨਮਦਿਨ ਵੱਖਰੇ ਢੰਗ ਨਾਲ ਮਨਾਇਆ, ਉਨ੍ਹਾਂ ਨੇ 4 ਗਰੀਬ ਕੁੜੀਆਂ ਦੇ ਵਿਆਹ ਕਰਵਾਏ। ਗਾਇਕ ਦੇ ਇਸ ਕੰਮ ਦੀ ਸ਼ਲਾਘਾ ਚਾਰੇ ਪਾਸੇ ਹੋ ਰਹੀ ਹੈ। ਪਰ ਗਾਇਕ ਨੇ ਇਸ ਬਾਰੇ ਖੁਦ ਕੁਝ ਵੀ ਪੋਸਟ ਨਹੀਂ ਕੀਤਾ। ਪਰ ਉਨ੍ਹਾਂ ਵੱਲੋਂ ਕੀਤੇ ਗਏ ਪੁੰਨ ਦੇ ਕੰਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

inside pic of marriage image source instagram

ਜੇ ਗੱਲ ਕਰੀਏ ਆਰ ਨੇਤ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਯੂ ਟਰਨ, ਡਿਫਾਲਟਰ, ਦੱਬਦਾ ਕਿੱਥੇ ਆ, ਨਾਨ, ਹਾਰਡ ਵਰਕ, ਸਟਗਰਲਰ, ਕਾਲੀ ਰੇਂਜ, Bapu Bamb Banda ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਆਰ ਨੇਤ ਨੇ Meri Maa ਗੀਤ ਦੇ ਰਾਹੀਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਸੀ।

inside image of r nait image source instagram

 

View this post on Instagram

 

A post shared by R Nait (@official_rnait)

You may also like