ਪਹਿਲੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਰਾਜ ਕੁੰਦਰਾ ਕਦੇ ਨਹੀਂ ਮਿਲੇ ਆਪਣੀ ਧੀ ਨੂੰ, ਵੱਡੇ ਕਾਰੋਬਾਰੀਆਂ ’ਚ ਗਿਣੇ ਜਾਂਦੇ ਰਾਜ ਕੁੰਦਰਾ ਦੇ ਪਿਤਾ ਸਨ ਬੱਸ ਕੰਡਕਟਰ

Written by  Rupinder Kaler   |  July 30th 2020 05:28 PM  |  Updated: July 30th 2020 05:28 PM

ਪਹਿਲੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਰਾਜ ਕੁੰਦਰਾ ਕਦੇ ਨਹੀਂ ਮਿਲੇ ਆਪਣੀ ਧੀ ਨੂੰ, ਵੱਡੇ ਕਾਰੋਬਾਰੀਆਂ ’ਚ ਗਿਣੇ ਜਾਂਦੇ ਰਾਜ ਕੁੰਦਰਾ ਦੇ ਪਿਤਾ ਸਨ ਬੱਸ ਕੰਡਕਟਰ

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਮਾਂ ਇੱਕ ਐਨਕਾਂ ਦੇ ਸ਼ੋਅਰੂਮ ਵਿੱਚ ਸੇਲ ਗਰਲ ਸੀ । ਰਾਜ ਦੇ ਪਿਤਾ ਬਾਲ ਕ੍ਰਿਸ਼ਨ ਕੁੰਦਰਾ ਉਸ ਸਮੇਂ ਇੱਕ ਬੱਸ ਕੰਡਕਟਰ ਸਨ । ਪਰ ਰਾਜ ਕੁੰਦਰਾ ਨੂੰ 2004 ਵਿੱਚ ਲੰਡਨ ਦਾ 198ਵੇਂ ਨੰਬਰ ਦਾ ਸਭ ਤੋਂ ਅਮੀਰ ਵਿਅਕਤੀ ਚੁਣਿਆ ਗਿਆ ਸੀ । ਬਾਅਦ ਵਿੱਚ ਰਾਜ ਨੇ ਸ਼ਿਲਪਾ ਸ਼ੈੱਟੀ ਨਾਲ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।

https://www.instagram.com/p/CDKjKYvgqBA/

ਜਦੋਂ ਕਿ ਰਾਜ ਦੀ ਪਹਿਲੀ ਪਤਨੀ ਕਵਿਤਾ ਕੁੰਦਰਾ ਕਿਸੇ ਹੀਰੋਇਨ ਤੋਂ ਘੱਟ ਨਹੀਂ ਸੀ ਤੇ ਇੱਕ ਵੱਡੇ ਕਾਰੋਬਾਰੀ ਦੀ ਬੇਟੀ ਸੀ । ਦੋਹਾਂ ਵਿੱਚੋਂ ਜਦੋਂ ਤਲਾਕ ਹੋਇਆ ਤਾਂ ਦੋਹਾਂ ਦੀ ਬੇਟੀ ਡੇਲਿਨਾ ਸਿਰਫ਼ 10 ਮਹੀਨਿਆਂ ਦੀ ਸੀ । ਕਵਿਤਾ ਨੂੰ ਜਾਨਣ ਵਾਲੇ ਲੋਕ ਕਹਿੰਦੇ ਹਨ ਕਿ ਉਹ ਸ਼ਿਲਪਾ ਤੋਂ ਜ਼ਿਆਦਾ ਖੂਬਸੂਰਤ ਹੈ । ਕਵਿਤਾ ਨੇ ਆਪਣਾ ਵਿਆਹ ਟੁੱਟਣ ਦੀ ਵਜ੍ਹਾ ਵੀ ਸ਼ਿਲਪਾ ਨੂੰ ਦੱਸਿਆ ਸੀ ।

https://www.instagram.com/p/CC9vH3VgDse/

ਜਦੋਂ ਕਿ ਸ਼ਿਲਪਾ ਦਾ ਕਹਿਣਾ ਹੈ ਕਿ ਰਾਜ ਉਸ ਨੂੰ ਮਿਲਣ ਤੋਂ ਪਹਿਲਾਂ ਹੀ ਕਵਿਤਾ ਤੋਂ ਵੱਖ ਹੋ ਗਏ ਸਨ । ਰਾਜ ਦਾ ਕਹਿਣਾ ਹੈ ਕਿ ਕਵਿਤਾ ਤੋਂ ਵੱਖ ਹੋਣ ਤੋਂ ਬਾਅਦ ਉਸ ਸਿਰਫ਼ 30 ਦਿਨ ਹੀ ਆਪਣੀ ਧੀ ਨੂੰ ਦੇਖਿਆ ਹੈ । ਰਾਜ ਕੁੰਦਰਾ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਨੂੰ ਕਿਸੇ ਕਨਫਿਊਜਨ ਵਿੱਚ ਨਹੀਂ ਰੱਖਣਾ ਚਾਹੁੰਦੇ ਤੇ ਨਾ ਹੀ ਕਵਿਤਾ ਦੀ ਸ਼ਕਲ ਦੇਖਣਾ ਚਾਹੁੰਦੇ ਹਨ ।

https://www.instagram.com/p/CCh4KL0ggyb/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network