ਅਸ਼ਲੀਲ ਵੀਡੀਓ ਵਿੱਚ ਕੰਮ ਕਰਨ ਲਈ ਰਾਜ ਕੁੰਦਰਾ ਇਸ ਅਦਾਕਾਰਾ ’ਤੇ ਬਣਾ ਰਿਹਾ ਸੀ ਦਬਾਅ, ਨਾਂਹ ਕਰਨ ’ਤੇ ਕੀਤੀ ਅਜਿਹੀ ਹਰਕਤ

written by Rupinder Kaler | July 22, 2021

ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਰਾਜ ਕੁੰਦਰਾ ਤੇ ਅਦਾਕਾਰਾ ਪੂਨਮ ਪਾਂਡੇ ਨੇ ਗੰਭੀਰ ਇਲਜ਼ਾਮ ਲਗਾਏ ਹਨ । ਪੂਨਮ ਪਾਂਡੇ ਨੇ ਦੱਸਿਆ ਹੈ ਕਿ ਰਾਜ ਕੁੰਦਰਾ ਉਹਨਾਂ ਤੇ ਲਗਾਤਾਰ ਦਬਾਅ ਬਣਾ ਰਿਹਾ ਸੀ ਕਿ ਉਹ ਵੀ ਉਹਨਾਂ ਦੇ ਇਸ ਕਾਰੋਬਾਰ ਨਾਲ ਜੁੜੇ । ਪੂਨਮ ਨੇ ਦੱਸਿਆ ਕਿ ‘ਮੈਨੂੰ ਧਮਕੀ ਦਿੱਤੀ ਗਈ ਸੀ ਅਤੇ ਮੈਨੂੰ ਸਮਝੌਤੇ ਤੇ ਹਸਤਾਖਰ ਕਰਨ ਲਈ ਮਜਬੂਰ ਕੀਤਾ ਗਿਆ ਸੀ । ਹੋਰ ਪੜ੍ਹੋ : ਸੰਨੀ ਲਿਓਨੀ ਦੇ ਚਿਹਰੇ ‘ਤੇ ਸੱਟ ਦੇ ਨਿਸ਼ਾਨ, ਫਿਰ ਵੀ ਮੁਸਕਰਾਉਂਦੀ ਹੋਈ ਇਹ ਕੰਮ ਕਰਦੀ ਰਹੀ ਅਦਾਕਾਰਾ ਜਦੋਂ ਮੈਂ ਇਸ ਤਰ੍ਹਾਂ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਰਾਜ ਕੁੰਦਰਾ ਨੇ ਅਸ਼ਲੀਲ ਵੈੱਬਸਾਈਟ ਤੇ ਮੇਰਾ ਨੰਬਰ ਲੀਕ ਕਰ ਦਿੱਤਾ ਸੀ । ਜਿਸ ਕਰਕੇ ਮੈਨੂੰ ਬਹੁਤ ਪਰੇਸ਼ਾਨੀ ਉਠਾਉਣੀ ਪਈ । ਇੱਥੋਂ ਤੱਕ ਕਿ ਮੈਨੂੰ ਲੋਕਾਂ ਤੋਂ ਛੁਪ ਕੇ ਰਹਿਣਾ ਪਿਆ । ਮੈਨੂੰ ਯਾਦ ਹੈ ਇਸ ਤੋਂ ਬਾਅਦ ਮੈਨੂੰ ਬਹੁਤ ਸਾਰੀਆਂ ਕਾਲਾਂ ਆਈਆਂ, ਉਹ ਵੀ ਹਜ਼ਾਰਾਂ ਵਿੱਚ ਜੋ ਗਲਤ ਸਮੇਂ ਤੇ ਆਏ ਸਨ ਅਤੇ ਮੇਰੇ ਕੋਲੋਂ ਗੈਰ ਲੋੜੀਂਦੀਆਂ ਮੰਗਾਂ ਕਰ ਰਹੇ ਸਨ।

ਲੋਕਾਂ ਨੇ ਮੈਨੂੰ ਅਸ਼ਲੀਲ ਫੋਟੋਆਂ ਭੇਜਣੀਆਂ ਸ਼ੁਰੂ ਕਰ ਦਿਤੀਆਂ ਸਨ। ਮੈਂ ਆਪਣਾ ਘਰ ਵੀ ਛੱਡ ਦਿੱਤਾ ਸੀ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਮੈਂ ਬਹੁਤ ਡਰੀ ਹੋਈ ਸੀ’। ਪੂਨਮ ਪਾਂਡੇ ਨੇ ਇਸ ਸਭ ਦੇ ਚਲਦੇ ਹੋਰ ਵੀ ਕਈ ਖੁਲਾਸੇ ਕੀਤੇ ਹਨ ।  

0 Comments
0

You may also like