ਸੁਸ਼ਾਂਤ ਸਿੰਘ ਰਾਜਪੂਤ ਦੇ ਮੌਤ ਮਾਮਲੇ 'ਤੇ ਰਾਜਕੁਮਾਰ ਰਾਓ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ

Written by  Pushp Raj   |  July 13th 2022 02:50 PM  |  Updated: July 13th 2022 03:16 PM

ਸੁਸ਼ਾਂਤ ਸਿੰਘ ਰਾਜਪੂਤ ਦੇ ਮੌਤ ਮਾਮਲੇ 'ਤੇ ਰਾਜਕੁਮਾਰ ਰਾਓ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ

Raj Kumar Rao reaction on Sushant death case: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਹਿੱਟ ਦਿ ਫਰਸਟ ਕੇਸ' ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫਿਲਮ ਵਿੱਚ ਉਹ ਇੱਕ ਪੁਲਿਸ ਅਫਸਰ ਦਾ ਕਿਰਦਾਰ ਅਦਾ ਕਰ ਰਹੇ ਹਨ। ਹਾਲ ਹੀ ਵਿੱਚ ਰਾਜਕੁਮਾਰ ਰਾਓ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕੀਤਾ।

image From instagram

ਹੁਣ ਰਾਜਕੁਮਾਰ ਰਾਓ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਮੌਤ ਮਾਮਲੇ 'ਤੇ ਪਹਿਲੀ ਵਾਰ ਆਪਣਾ ਰਿਐਕਸ਼ਨ ਦਿੱਤਾ ਹੈ। ਰਾਜਕੁਮਾਰ ਰਾਓ ਨੇ ਸੁਸ਼ਾਂਤ ਸਿੰਘ ਨੂੰ ਯਾਦ ਕਰਦਿਆਂ ਦੱਸਿਆ ਕਿ, ਸੁਸ਼ਾਂਤ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਉਹ ਇਸ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਸੀ। ਸੁਸ਼ਾਂਤ ਦੀ ਮੌਤ ਬਾਰੇ ਉਨ੍ਹਾਂ ਨੂੰ ਇੱਕ ਪੱਤਰਕਾਰ ਤੋਂ ਸੂਚਨਾ ਮਿਲੀ ਸੀ।

ਰਾਜਕੁਮਾਰ ਰਾਓ ਨੇ ਦੱਸਿਆ, "ਸੁਸ਼ਾਂਤ ਸਿੰਘ ਰਾਜਪੂਤ ਦੀ ਅਚਾਨਕ ਅਤੇ ਹੈਰਾਨ ਕਰਨ ਵਾਲੀ ਮੌਤ ਉਨ੍ਹਾਂ ਲਈ 'ਦਿਲ ਦਹਿਲਾਉਣ ਵਾਲੀ' ਘਟਨਾ ਸੀ। ਰਾਜਕੁਮਾਰ ਨੇ ਕਿਹਾ ਕਿ ਉਸ ਦੁਖਦਾਈ ਘਟਨਾ ਵਾਲੇ ਦਿਨ, ਉਨ੍ਹਾਂ ਨੂੰ ਘਰ ਦੇ ਲੈਂਡਲਾਈਨ ਨੰਬਰ 'ਤੇ ਇੱਕ ਪੱਤਰਕਾਰ ਦਾ ਫੋਨ ਆਇਆ ਜਿਸ ਨੇ ਆਖਿਰਕਾਰ ਉਨ੍ਹਾਂ ਨੂੰ ਸੁਸ਼ਾਂਤ ਦੀ ਮੌਤ ਬਾਰੇ ਖਬਰ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਸ ਗੱਲ 'ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰ ਪਾ ਰਹੇ ਸੀ। ਇਹ ਉਨ੍ਹਾਂ ਲਈ ਸਭ ਤੋਂ ਮੁਸ਼ਕਿਲ ਸਮਾਂ ਸੀ। '

image From instagram

ਹੋਰ ਪੜ੍ਹੋ: Sushant Singh Rajput death: NCB ਨੇ ਰਿਆ 'ਤੇ ਲਾਏ ਗੰਭੀਰ ਦੋਸ਼, ਕਿਹਾ 'ਸੁਸ਼ਾਂਤ ਨੂੰ ਲਗਾਈ ਗਈ ਸੀ ਨਸ਼ੇ ਦੀ ਲੱਤ'

ਦੱਸ ਦਈਏ ਕਿ ਰਾਜਕੁਮਾਰ ਰਾਓ ਤੇ ਸੁਸ਼ਾਂਤ ਸਿੰਘ ਰਾਜਪੂਤ ਨੇ ਫਿਲਮ 'ਕਾਈ ਪੋ ਚੇ' ਵਿੱਚ ਇੱਕਠੇ ਕੰਮ ਕੀਤਾ ਸੀ। ਇਸ ਦੌਰਾਨ ਦੋਵੇਂ ਚੰਗੇ ਦੋਸਤ ਬਣ ਗਏ ਸਨ। ਕਾਈ ਪੋ ਚੇ ਵਿੱਚ ਅਮਿਤ ਸਾਧ ਵੀ ਇੱਕ ਪ੍ਰਮੁੱਖ ਭੂਮਿਕਾ ਵਿੱਚ ਸਨ। ਬੁਆਏਜ਼-ਸਪੋਰਟਸ ਡਰਾਮਾ 'ਤੇ ਅਧਾਰਿਤ ਇਸ ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਤੋਂ ਕਾਫੀ ਚੰਗਾ ਹੁੰਗਾਰਾ ਮਿਲਿਆ। ਇਹ ਫਿਲਮ ਫਰਵਰੀ 2013 ਵਿੱਚ ਰਿਲੀਜ਼ ਹੋਈ ਸੀ।

ਦੱਸਣਯੋਗ ਹੈ ਕਿ ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ, 2020 ਨੂੰ ਆਪਣੇ ਮੁੰਬਈ ਵਾਲੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ। ਕੁਝ ਲੋਕ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਦੱਸਦੇ ਹਨ, ਪਰ ਸੁਸ਼ਾਂਤ ਦੇ ਫੈਨਜ਼ , ਪਰਿਵਾਰਕ ਮੈਂਬਰ ਤੇ ਸਾਥੀ ਕਲਾਕਾਰ ਇਸ ਗੱਲ ਤੋਂ ਇਨਕਾਰ ਕਰਦੇ ਹਨ। ਭੇਤ ਭਰੇ ਹਾਲਤਾਂ ਵਿੱਚ ਸੁਸ਼ਾਂਤ ਦੀ ਮੌਤ ਦੀ ਕਾਰਨ ਇਸ ਕੇਸ ਵਿੱਚ ਅਜੇ ਵੀ ਜਾਂਚ ਜਾਰੀ ਹੈ। ਉਸ ਸਮੇਂ ਤੋਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੁਰੂ ਤੋਂ ਹੀ ਇਸ ਕੇਸ ਦੇ ਤਾਰ ਡਰੱਗਜ਼ ਮਾਮਲੇ ਨਾਲ ਜੁੜੇ ਮਿਲ ਰਹੇ ਹਨ। ਹਾਲਾਂਕਿ ਅਜੇ ਤੱਕ ਅਦਾਕਾਰ ਦੀ ਮੌਤ ਬਾਰੇ ਕੁਝ ਵੀ ਸਪੱਸ਼ਟ ਰੂਪ ਵਿੱਚ ਸਾਹਮਣੇ ਨਹੀਂ ਆਇਆ ਹੈ।

ਦੋ ਸਾਲਾਂ ਬਾਅਦ ਵੀ, ਸੁਸ਼ਾਂਤ ਦੇ ਫੈਨਜ਼ ਉਨ੍ਹਾਂ ਨੂੰ ਟੈਲੀਵਿਜ਼ਨ ਅਤੇ ਫਿਲਮ ਉਦਯੋਗ ਵਿੱਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਿਭਾਈਆਂ ਅਣਗਿਣਤ ਭੂਮਿਕਾਵਾਂ ਲਈ ਪਿਆਰ ਨਾਲ ਯਾਦ ਕਰਦੇ ਹਨ। ਸੁਸ਼ਾਂਤ ਦੇ ਪਰਿਵਾਰਕ ਮੈਂਬਰ ਅਜੇ ਵੀ ਉਨ੍ਹਾਂ ਦੀ ਮੌਤ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਆ ਕਤਲ ਮੰਨਦੇ ਹਨ। ਉਹ ਲਗਾਤਾਰ ਇਸ ਦੇ ਲਈ ਕਾਨੂੰਨੀ ਲੜਾਈ ਲੜ ਰਹੇ ਹਨ।

image From instagram

ਹੋਰ ਪੜ੍ਹੋ: ਕੇ.ਐਲ ਰਾਹੁਲ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਆਥਿਆ ਸ਼ੈੱਟੀ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ?

ਜੇਕਰ ਰਾਜਕੁਮਾਰ ਰਾਓ ਦੀ ਫਿਲਮ 'ਹਿੱਟ ਦਿ ਫਰਸਟ ਕੇਸ' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਰਾਜਕੁਮਾਰ ਰਾਓ ਇਕ ਪੁਲਿਸ ਅਫਸਰ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ ਜੋ ਮਾਨਸਿਕ ਪਰੇਸ਼ਾਨੀ ਤੋਂ ਪੀੜਤ ਹੈ ਅਤੇ ਇੱਕ ਲਾਪਤਾ ਨੌਜਵਾਨ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਹ ਫਿਲਮ ਤੇਲਗੂ ਫਿਲਮ ਦਾ ਸੀਕਵਲ ਹੈ। ਇਸ ਵਾਰ ਰਾਜੁਕਮਾਰ ਫੈਨਜ਼ ਲਈ ਸਸਪੈਂਸ ਅਤੇ ਥ੍ਰਿਲਰ ਨਾਲ ਭਰਪੂਰ ਫਿਲਮ ਲੈ ਕੇ ਆ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network