ਰਾਜਵੀਰ ਜਵੰਦਾ ਦਾ ਭੰਗੜਾ ਤੇ ਗਿੰਨੀ ਕਪੂਰ ਦੀਆਂ ਅਦਾਵਾਂ, 'ਚੱਕਵੀਂ ਕਢਾਈ' ਨੇ ਕੀਤੇ ਲੋਕ ਕਾਇਲ, ਦੇਖੋ ਵੀਡੀਓ

Written by  Aaseen Khan   |  February 18th 2019 12:51 PM  |  Updated: February 18th 2019 01:14 PM

ਰਾਜਵੀਰ ਜਵੰਦਾ ਦਾ ਭੰਗੜਾ ਤੇ ਗਿੰਨੀ ਕਪੂਰ ਦੀਆਂ ਅਦਾਵਾਂ, 'ਚੱਕਵੀਂ ਕਢਾਈ' ਨੇ ਕੀਤੇ ਲੋਕ ਕਾਇਲ, ਦੇਖੋ ਵੀਡੀਓ

ਰਾਜਵੀਰ ਜਵੰਦਾ ਦਾ ਭੰਗੜਾ, ਤੇ ਗਿੰਨੀ ਕਪੂਰ ਦੀਆਂ ਅਦਾਵਾਂ, 'ਚੱਕਵੀਂ ਕਢਾਈ' ਨੇ ਕੀਤੇ ਲੋਕ ਕਾਇਲ, ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦੇ ਦਮਦਾਰ ਕਲਾਕਾਰ ਰਾਜਵੀਰ ਜਵੰਦਾ ਜਿੰਨ੍ਹਾਂ ਦੀ ਗਾਇਕੀ ਦੇ ਹਰ ਵਰਗ ਦੇ ਲੋਕ ਕਾਇਲ ਹਨ। ਰਾਜਵੀਰ ਜਵੰਦਾ ਆਪਣਾ ਨਵਾਂ ਗਾਣਾ ਲੈ ਕੇ ਹਾਜ਼ਿਰ ਹੋ ਚੁੱਕੇ ਹਨ। ਗਾਣੇ ਦਾ ਨਾਮ ਹੈ ਚੱਕਵੀਂ ਕਢਾਈ। ਜੀ ਹਾਂ ਗਾਣੇ ਦੀ ਵੀਡੀਓ 'ਚ ਖੂਬਸੂਰਤ ਅਦਾਕਾਰਾ ਗਿੰਨੀ ਕਪੂਰ ਦੀ ਰਾਜਵੀਰ ਜਵੰਦਾ ਨਾਲ ਬਣੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਹੈ।

ਰਾਜਵੀਰ ਜਵੰਦਾ ਦੀ ਗਾਇਕੀ ਤਾਂ ਸ਼ਾਨਦਾਰ ਹੈ ਹੀ ਪਰ ਗਾਣੇ 'ਚ ਉਹਨਾਂ ਦਾ ਦਮਦਾਰ ਭੰਗੜਾ ਵੀ ਦੇਖਣ ਨੂੰ ਮਿਲ ਰਿਹਾ ਹੈ। ਗਾਣੇ ਦੇ ਬੋਲ ਛੰਨਾ ਵਾਲੇ ਖਾਨ ਨੇ ਲਿਖੇ ਹਨ ਅਤੇ ਇਸ ਗੀਤ ਦਾ ਸੰਗੀਤ ਸੁਪਰਹਿੱਟ ਮਿਊਜ਼ਿਕ ਡਾਇਰੈਕਟਰਜ਼ ਦੀ ਜੋੜੀ ਦੇਸੀ ਕਰਿਉ ਵੱਲੋਂ ਦਿੱਤਾ ਗਿਆ ਹੈ। ਗਾਣੇ ਦੀ ਵੀਡੀਓ ਵੀ ਕਾਫੀ ਸ਼ਾਨਦਾਰ ਹੈ ਜਿਸ ਦਾ ਨਿਰਦੇਸ਼ਨ ਮੰਨੇ ਪ੍ਰਮੰਨੇ ਵੀਡੀਓ ਡਾਇਰੈਕਟਰਜ਼ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਹੈ।

ਹੋਰ ਵੇਖੋ : ਸ਼ੈਰੀ ਮਾਨ ਦਾ ਕਰਿਆਨਾ ਦੁਕਾਨ ਵਾਲੇ ਨੇ ਕੀਤਾ ਅਨੋਖਾ ਸਨਮਾਨ, ਦੇਖੋ ਵੀਡੀਓ

ਰਾਜਵੀਰ ਜਵੰਦਾ ਦੇ ਗੀਤ ਚੱਕਵੀਂ ਕਢਾਈ ਦਾ ਵਰਲਡ ਟੀਵੀ ਪ੍ਰੀਮਿਅਰ ਪੀਟੀਸੀ ਚੱਕਦੇ ਅਤੇ ਪੀਟੀਸੀ ਪੰਜਾਬੀ 'ਤੇ ਕੀਤਾ ਗਿਆ ਹੈ ਜਿਸ ਦਾ ਦਰਸ਼ਕਾਂ ਵੱਲੋਂ ਅਨੰਦ ਮਾਣਿਆ ਜਾ ਰਿਹਾ ਹੈ। ਉੱਥੇ ਹੀ ਗਾਣੇ ਨੂੰ ਜੱਸ ਰਿਕਾਰਡਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ।ਰਾਜਵੀਰ ਜਵੰਦਾ ਕਾਫੀ ਹਿੱਟ ਗੀਤ ਗਾ ਚੁੱਕੇ ਹਨ। ਗਾਣਿਆਂ ਤੋਂ ਇਲਾਵਾ ਉਹ ਇਸ ਸਾਲ ਫ਼ਿਲਮਾਂ ਚ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਹਨਾਂ ਦੀ ਆਉਣ ਵਾਲੀ ਫਿਲਮ ਜਿੰਦਾ ਜਾਨ ਦਾ ਸ਼ੂਟ ਚੱਲ ਰਿਹਾ ਹੈ ਜਿਸ ਦੀਆਂ ਤਸਵੀਰਾਂ ਉਹ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network