72 ਸਾਲ ਦੀ ਉਮਰ 'ਚ ਵੀ ਬੇਹੱਦ ਫਿਟ ਨੇ ਰਾਕੇਸ਼ ਰੌਸ਼ਨ, ਵਰਕਆਊਟ ਕਰਦੇ ਨੇ ਦੀ ਵੀਡੀਓ ਹੋਈ ਵਾਇਰਲ

written by Pushp Raj | July 07, 2022

Rakesh Roshan his working out video: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੇਗੇ ਕਿ ਉਹ ਫਿਟਨੈਸ ਨੂੰ ਲੈ ਕੇ ਕਿੰਨੇ ਸੁਚੇਤ ਰਹਿੰਦੇ ਹਨ। ਤੁਸੀਂ ਅਕਸਰ ਰਿਤਿਕ ਰੌਸ਼ਨ ਨੂੰ ਜਿੰਮ ਵਿੱਚ ਵਰਕਆਊਟ ਕਰਦੇ ਹੋਏ ਵੇਖਿਆ ਹੋਵੇਗਾ, ਪਰ ਹੁਣ ਰਿਤਿਕ ਰੌਸ਼ਨ ਨੇ ਪਿਤਾ ਰਾਕੇਸ਼ ਰੌਸ਼ਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਰਾਕੇਸ਼ ਬੇਟੇ ਰਿਤਿਕ ਨੂੰ ਫਿਟਨੈਸ ਦੇ ਮਾਮਲੇ 'ਚ ਟੱਕਰ ਦਿੰਦੇ ਹੋਏ ਨਜ਼ਰ ਆ ਰਹੇ ਹਨ।

image From instagram

ਰੌਸ਼ਨ ਨੇ ਹਾਲ ਹੀ 'ਚ ਆਪਣੇ ਪਿਤਾ ਨਿਰਦੇਸ਼ਕ ਰਾਕੇਸ਼ ਰੌਸ਼ਨ ਦੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਰਿਤਿਕ ਦੇ ਪਿਤਾ ਰਾਕੇਸ਼ ਰੌਸ਼ਨ ਜਿਸ 'ਚ ਬਹੁਤ ਹੀ ਹਾਰਡ ਵਰਕਆਊਟ ਕਰਦੇ ਹੋਏ ਨਜ਼ਰ ਆ ਰਹੇ ਹਨ।

ਆਪਣੇ ਪਿਤਾ ਦੀ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਰਿਤਿਕ ਨੇ ਕੈਪਸ਼ਨ ਲਿਖਿਆ- 'ਮੇਰੇ ਪਿਤਾ ਮੇਰੇ ਤੋਂ ਜ਼ਿਆਦਾ ਕੂਲ ਅਤੇ ਮੇਰੇ ਨਾਲੋਂ ਜ਼ਿਆਦਾ ਫਿੱਟ ਹਨ।Goals !'

image From instagram

27 ਸੈਕਿੰਡ ਦੇ ਇਸ ਵੀਡੀਓ 'ਚ ਰਾਕੇਸ਼ ਰੌਸ਼ਨ ਬਲੈਕ ਅਤੇ ਆਰੇਂਜ ਕਲਰ ਦੇ ਜਿੰਮ ਆਊਟਫਿਟ 'ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੂੰ ਡੰਬਲ ਦੇ ਨਾਲ ਵਰਕਆਊਟ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ 'ਚ ਰਾਕੇਸ਼ ਰੋਸ਼ਨ ਫਿਟਨੈੱਸ ਟ੍ਰੇਨਰ ਦੀ ਸਲਾਹ 'ਤੇ ਵੇਟਲਿਫਟਿੰਗ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ, ਉਹ 72 ਸਾਲ ਦੀ ਉਮਰ ਵਿੱਚ ਪਹਿਲਾਂ ਨਾਲੋਂ ਫਿੱਟ ਅਤੇ ਸਿਹਤਮੰਦ ਵਿਖਾਈ ਦੇ ਰਹੇ ਹਨ।

ਰਿਤਿਕ ਰੌਸ਼ਨ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ 'ਤੇ ਉਨ੍ਹਾਂ ਦੇ ਫੈਨਜ਼ ਤੇ ਕਈ ਬਾਲੀਵੁੱਡ ਸੈਲੇਬਸ ਵੀ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਬਾਲੀਵੁੱਡ ਨਿਰਦੇਸ਼ਕ ਤੇ ਅਦਾਕਾਰ ਫਰਹਾਨ ਖਾਨ ਨੇ ਰਿਤਿਕ ਦੀ ਪੋਸਟ 'ਤੇ ਟਿੱਪਣੀ ਕਰਦੇ ਹੋਏ ਲਿਖਿਆ, ''ਬਹੁਤ ਵਧੀਆ''। ਇਨ੍ਹਾਂ ਹੀ ਨਹੀਂ ਰਿਤਿਕ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਨੇ ਵੀ ਟਿੱਪਣੀ ਕੀਤੀ ਅਤੇ ਲਿਖਿਆ ''ਵਾਹ''। ਇਸ ਵੀਡੀਓ 'ਤੇ 24 ਘੰਟਿਆਂ ਦੇ ਅੰਦਰ 15 ਲੱਖ ਤੋਂ ਵੱਧ ਲੋਕ ਪ੍ਰਤੀਕਿਰਿਆ ਦੇ ਚੁੱਕੇ ਹਨ।

image From instagram

ਹੋਰ ਪੜ੍ਹੋ: Dilip Kumar Death Anniversary: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਦਿਲੀਪ ਕੁਮਾਰ ਦੀ ਦੂਜੀ ਬਰਸੀ ਅੱਜ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ

ਦੱਸ ਦੇਈਏ ਕਿ ਰਿਤਿਕ ਰੌਸ਼ਨ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੀ ਲੁੱਕ ਅਤੇ ਫਿੱਟ ਬਾਡੀ ਲਈ ਵੀ ਬਾਲੀਵੁੱਡ ਵਿੱਚ ਮਸ਼ਹੂਰ ਹਨ। ਮਹਿਲਾ ਫੈਨਜ਼ ਤੋਂ ਇਲਾਵਾ ਮੇਲ ਫੈਨਜ਼ ਵੀ ਉਨ੍ਹਾਂ ਦੀ ਬਾਡੀ ਅਤੇ ਫਿਟਨੈਸ ਦੇ ਕਾਇਲ ਹਨ, ਪਰ ਤੁਹਾਨੂੰ ਇਹ ਜਾਣ ਕੇ ਯਕੀਨ ਨਹੀਂ ਹੋਵੇਗਾ ਕਿ ਰਿਤਿਕ ਦੀ ਪ੍ਰੇਰਨਾ ਉਨ੍ਹਾਂ ਦੇ ਪਿਤਾ ਨਿਰਦੇਸ਼ਕ ਰਾਕੇਸ਼ ਰੌਸ਼ਨ ਹੀ ਹਨ। ਇਹ ਗੱਲ ਉਹ ਕਈ ਵਾਰ ਕਹਿ ਚੁੱਕੇ ਹਨ।

 

View this post on Instagram

 

A post shared by Hrithik Roshan (@hrithikroshan)

You may also like