
Rakhi Sawant news: ਰਾਖੀ ਸਾਵੰਤ ਨੇ ਆਪਣੀ ਪ੍ਰੈਗਨੈਂਸੀ ਅਤੇ ਗਰਭਪਾਤ ਬਾਰੇ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਹਾਲ ਹੀ 'ਚ ਵਿਆਹ ਤੋਂ ਬਾਅਦ ਧਰਮ ਪਰਿਵਰਤਨ ਕਰਨ ਵਾਲੀ ਰਾਖੀ ਸਾਵੰਤ ਪਿਛਲੇ ਕੁਝ ਦਿਨਾਂ ਤੋਂ ਕਾਫੀ ਸੁਰਖੀਆਂ 'ਚ ਹੈ। ਹੁਣ ਪਹਿਲੀ ਵਾਰ ਉਸ ਨੇ ਹਿਜਾਬ 'ਚ ਸਭ ਦੇ ਸਾਹਮਣੇ ਆ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਰਾਖੀ ਸਾਵੰਤ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਹਿਜਾਬ ਪਾਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਅੰਬਾਨੀ ਦੀ ਹੋਣ ਵਾਲੀ ਨੂੰਹ ਦੇ ਹੱਥਾਂ ‘ਤੇ ਲੱਗੀ ਮਹਿੰਦੀ, ਹਿੰਦੀ ਗੀਤ ‘ਤੇ ਥਿਰਕਦੀ ਨਜ਼ਰ ਆਈ ਰਾਧਿਕਾ ਮਰਚੈਂਟ

ਰਾਖੀ ਸਾਵੰਤ ਨੇ ਦੱਸਿਆ ਸੀ ਕਿ ਧਰਮ ਪਰਿਵਰਤਨ ਤੋਂ ਬਾਅਦ ਉਸ ਦਾ ਨਾਂ ਫਾਤਿਮਾ ਹੈ। ਹਾਲਾਂਕਿ ਪ੍ਰਸ਼ੰਸਕ ਉਸ ਨੂੰ ਰਾਖੀ ਆਦਿਲ ਖਾਨ ਕਹਿ ਕੇ ਬੁਲਾਉਂਦੇ ਹਨ। ਵੀਡੀਓ ਵਿੱਚ ਰਾਖੀ ਸਾਵੰਤ ਇੱਕ ਆਲੀਸ਼ਾਨ ਕਾਰ ਤੋਂ ਹੇਠਾਂ ਉਤਰਦੀ ਨਜ਼ਰ ਆ ਰਹੀ ਹੈ। ਉਸ ਨੇ ਬਹੁਤ ਹੀ ਖੂਬਸੂਰਤੀ ਨਾਲ ਹਿਜਾਬ ਕੈਰੀ ਕੀਤਾ ਹੈ। ਆਦਿਲ ਖ਼ਾਨ ਵੀ ਉਸ ਦੇ ਪਿੱਛੇ ਆਉਂਦੇ ਨਜ਼ਰ ਆ ਰਹੇ ਹਨ।

ਵੀਡੀਓ 'ਤੇ ਜਿੱਥੇ ਕੁਝ ਲੋਕਾਂ ਨੇ ਉਸ ਨੂੰ ਟ੍ਰੋਲ ਕੀਤਾ ਹੈ, ਉੱਥੇ ਹੀ ਕਈ ਲੋਕਾਂ ਨੇ ਉਸ ਦੇ ਇਸ ਨਵੇਂ ਲੁੱਕ ਦੀ ਤਾਰੀਫ ਵੀ ਕੀਤੀ ਹੈ। ਦੱਸ ਦੇਈਏ ਕਿ ਜਿੱਥੇ ਰਾਖੀ ਸਾਵੰਤ ਨੇ ਹਾਲ ਹੀ 'ਚ ਪ੍ਰੈਗਨੈਂਸੀ ਅਤੇ ਗਰਭਪਾਤ ਦੀ ਗੱਲ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ, ਉਥੇ ਹੀ ਹਾਲ ਹੀ 'ਚ ਆਦਿਲ ਖ਼ਾਨ ਤੇ ਰਾਖੀ ਸਾਵੰਤ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਇਨ੍ਹਾਂ ਗੱਲਾਂ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਹੈ। ਆਦਿਲ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਰਾਖੀ ਦੇ ਨਾਲ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਗਰਭਪਾਤ ਦੀ ਖਬਰਾਂ ਨੂੰ ਫੇਕ ਦੱਸਿਆ ਹੈ।

View this post on Instagram
View this post on Instagram