ਰਾਖੀ ਸਾਵੰਤ ਨੇ ਰਾਜ ਕੁੰਦਰਾ ਨੂੰ ਬਣਾਇਆ ਭਰਾ, ਵੇਖੋ ਵੀਡੀਓ

written by Shaminder | February 04, 2022

ਰਾਖੀ ਸਾਵੰਤ (Rakhi Sawant) ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਨੇ । ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ।ਇਸ ਵੀਡੀਓ 'ਚ ਰਾਖੀ ਸਾਵੰਤ ਰਾਜ ਕੁੰਦਰਾ (Raj Kundra)ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ 'ਚ ਰਾਖੀ ਸਾਵੰਤ ਕਰਣ ਕੁੰਦਰਾ ਨੂੰ ਆਪਣਾ ਭਰਾ ਦੱਸ ਰਹੀ ਹੈ ਅਤੇ ਕਾਫੀ ਖੁਸ਼ ਨਜ਼ਰ ਆ ਰਹੀ ਹੈ ।

Rakhi Sawant image From instagram

ਹੋਰ ਪੜ੍ਹੋ :  ਇਹ ਹਨ ਪੰਜਾਬੀ ਇੰਡਸਟਰੀ ਦਾ ਮਾਣ, ਕੀ ਤੁਸੀਂ ਪਛਾਣਿਆ ਕੌਣ ਹੈ ਇਹ ਗਾਇਕ

ਇਹ ਪਹਿਲਾਂ ਮੌਕਾ ਹੈ ਜਦੋਂ ਕਰਣ ਕੁੰਦਰਾ ਇਸ ਤਰ੍ਹਾਂ ਲੋਕਾਂ ਦੇ ਸਾਹਮਣੇ ਆਏ ਨੇ ।ਇਸ ਤੋਂ ਪਹਿਲਾਂ ਉਹ ਅਸ਼ਲੀਲ ਫ਼ਿਲਮਾਂ ਬਨਾਉਣ ਅਤੇ ਇਨ੍ਹਾਂ ਦੇ ਪ੍ਰਸਾਰਣ ਦੇ ਕਾਰਨ ਗ੍ਰਿਫਤਾਰ ਹੋ ਗਏ ਸਨ । ਜਿਸ ਤੋਂ ਬਾਅਦ ਕਈ ਮਹੀਨੇ ਤੱਕ ਉਨ੍ਹਾਂ ਨੂੰ ਜੇਲ੍ਹ 'ਚ ਰਹਿਣਾ ਪਿਆ ਸੀ ।

ਕਾਫੀ ਮਹੀਨੇ ਤੱਕ ਜੇਲ੍ਹ 'ਚ ਰਹਿਣ ਤੋਂ ਬਾਅਦ ਰਾਜ ਕੁੰਦਰਾ ਰਾਜ ਕੁੰਦਰਾ ਦੀ ਰਿਹਾਈ ਸੰਭਵ ਹੋ ਸਕੀ ਸੀ । ਰਾਜ ਕੁੰਦਰਾ ਦੀ ਰਿਹਾਈ ਦੇ ਲਈ ਉਨ੍ਹਾਂ ਦੀ ਪਤਨੀ ਸ਼ਿਲਪਾ ਸ਼ੈੱਟੀ ਨੇ ਵੀ ਮਾਂ ਵੈਸ਼ਨੋ ਦੇਵੀ ਦੇ ਦਰਬਾਰ 'ਚ ਹਾਜ਼ਰੀ ਲਵਾਈ ਸੀ ।ਰਿਹਾਈ ਤੋਂ ਬਾਅਦ ਸ਼ਿਲਪਾ ਸ਼ੈੱਟੀ ਖੁਦ ਮਾਂ ਦੇ ਦਰਬਾਰ 'ਚ ਪਤੀ ਦੇ ਨਾਲ ਮੱਥਾ ਟੇਕਣ ਪਹੁੰਚੀ ਸੀ । ਜਿਸ ਤੋਂ ਬਾਅਦ ਰਾਜ ਕੁੰਦਰਾ ਨੇ ਜਨਤਕ ਤੌਰ ਤੇ ਸਾਹਮਣੇ ਆਏ ਹਨ ।

 

View this post on Instagram

 

A post shared by Voompla (@voompla)

You may also like