ਰਾਖੀ ਸਾਵੰਤ ਨੇ ਸਾਂਝੀਆਂ ਕੀਤੀਆਂ ਆਪਣੇ ਆਲੀਸ਼ਾਨ ਘਰ ਦੀਆਂ ਤਸਵੀਰਾਂ

Written by  Shaminder   |  October 25th 2019 04:00 PM  |  Updated: October 25th 2019 04:00 PM

ਰਾਖੀ ਸਾਵੰਤ ਨੇ ਸਾਂਝੀਆਂ ਕੀਤੀਆਂ ਆਪਣੇ ਆਲੀਸ਼ਾਨ ਘਰ ਦੀਆਂ ਤਸਵੀਰਾਂ

ਆਪਣੇ ਬੜਬੋਲੇਪਣ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਨੇ ਇੱਕ ਵਾਰ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਸ ਨੇ ਆਪਣੇ ਆਲੀਸ਼ਾਨ ਘਰ ਨੂੰ ਵਿਖਾਇਆ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਮੇਰਾ ਘਰ ਮੈਂ ਆਪਣੇ ਪਤੀ ਦੇ ਦਿਲ ਦੀ ਰਾਣੀ ਹਾਂ ਅਤੇ ਇਹ ਮੇਰਾ ਘਰ ਹੈ"।

ਹੋਰ ਵੇਖੋ:ਰਾਖੀ ਸਾਵੰਤ ਦਾ ਫੜਿਆ ਗਿਆ ਝੂਠ, ਹਫੜਾ ਦਫੜੀ ’ਚ ਹਟਾਇਆ ਇਹ ਵੀਡੀਓ

https://www.instagram.com/p/B4AGHFtHieB/

ਦੱਸ ਦਈਏ ਕਿ ਰਾਖੀ ਸਾਵੰਤ ਨੇ ਕੁਝ ਦਿਨ ਪਹਿਲਾਂ ਹੀ ਰਾਖੀ ਨੇ ਆਪਣੇ ਵਿਆਹ ਦਾ ਖੁਲਾਸਾ ਕੀਤਾ ਸੀ ਅਤੇ ਉਸ ਤੋਂ ਬਾਅਦ ਉਸ ਨੇ ਕਰਵਾ ਚੌਥ ਦਾ ਵਰਤ ਰੱਖੇ ਜਾਣ ਬਾਰੇ ਵੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕਰਕੇ ਦੱਸਿਆ ਸੀ ਕਿ ਉਸ ਨੇ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਕਰਵਾ ਚੌਥ ਦਾ ਵਰਤ ਰੱਖਿਆ ਹੈ ।

https://www.instagram.com/p/B3ukxrnHhn3/

ਹੁਣ ਉਨ੍ਹਾਂ ਨੇ ਮੁੜ ਤੋਂ ਇੱਕ ਵੀਡੀਓ ਸਾਂਝੀ ਕਰਕੇ ਆਪਣੇ ਆਲੀਸ਼ਾਨ ਘਰ ਦਾ ਵੀਡੀਓ ਸਾਂਝਾ ਕੀਤਾ ਹੈ ।ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਲਗਾਤਾਰ ਕਮੈਂਟ ਕਰ ਰਹੇ ਹਨ ।

https://www.instagram.com/p/B3ueEroBfjZ/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network