ਡਰਾਮਾ ਕਵੀਨ ਰਾਖੀ ਸਾਵੰਤ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਨਵੀਆਂ ਤਸਵੀਰਾਂ, ਇਸ ਵਾਰ ਦੁਲਹਾ ਰਿਹਾ....

written by Lajwinder kaur | April 17, 2020

ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ‘ਚ ਲਾਕਡਾਊਨ ਲੱਗਿਆ ਹੋਇਆ ਹੈ । ਜਿਸਦੇ ਚੱਲਦੇ ਮਨੋਰੰਜਨ ਜਗਤ ਸਾਰੇ ਹੀ ਕਲਾਕਾਰ ਲਾਕਡਾਊਨ ਦਾ ਪਾਲਨ ਕਰਦੇ ਹੋਏ ਸਾਰੇ ਸਿਤਾਰੇ ਆਪੋ ਆਪਣੇ ਘਰ ‘ਚ ਹੀ ਬੰਦ ਨੇ । ਬਾਲੀਵੁੱਡ ਦੀ ਡਰਾਮਾ ਕਵੀਨ ਰਾਖੀ ਸਾਵੰਤ ਵੀ ਘਰ ਤੋਂ ਹੀ ਆਪਣੇ ਫੈਨਜ਼ ਦਾ ਮਨੋਰੰਜਨ ਕਰ ਰਹੀ ਹੈ ।  

 
View this post on Instagram
 

A post shared by Rakhi Sawant (@rakhisawant2511) on

ਜੀ ਹਾਂ ਹਾਲ ਹੀ ‘ਚ ਉਨ੍ਹਾਂ ਨੇ ‘ਸ਼ਾਦੀ ਕੀ ਪਿਕਚਰਸ’ ਕੈਪਸ਼ਨ ਦੇ ਨਾਲ ਬੈਕ ਟੂ ਬੈਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਨੇ । ਉਨ੍ਹਾਂ ਨੇ ਆਪਣੇ ਹਿੰਦੂ ਰੀਤੀ ਰਿਵਾਜ਼ ਦੇ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜਿਸ ‘ਚ ਉਹ ਪਿੰਕ ਤੇ ਗੋਲਡਨ ਰੰਗ ਦੇ ਜੋੜੇ 'ਚ ਮੰਡਪ ‘ਚ ਬੈਠੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇਸਾਈ ਰੀਤੀ ਰਿਵਾਜ਼ਾਂ ਦੇ ਨਾਲ ਕੀਤੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ । ਜਿਸ ਉਨ੍ਹਾਂ ਨੇ ਵ੍ਹਾਈਟ ਰੰਗ ਦਾ ਗਾਉਨ ਪਾਇਆ ਹੋਇਆ ਹੈ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਇੱਕ ਹੋਰ ਹਰੇ ਰੰਗ ਦੀ ਡਰੈੱਸ ਵਾਲੀ ਤਸਵੀਰ ਸ਼ੇਅਰ ਕੀਤੀ ਹੈ ਤੇ ਦੱਸਿਆ ਹੈ ਇਹ ਉਨ੍ਹਾਂ ਦੀ ਕੋਰਟ ਮੈਰਿਜ ਵਾਲੀ ਫੋਟੋ ਹੈ । ਪਰ ਇਨ੍ਹਾਂ ਸਾਰੀ ਤਸਵੀਰਾਂ ਰਾਖੀ ਨੇ ਕੱਟ ਕੇ ਪਾਈਆਂ ਨੇ ਤਾਂ ਜੋ ਉਨ੍ਹਾਂ ਦਾ ਦੁਲਹਾ ਨਜ਼ਰ ਨਾ ਆਵੇ ।
 
View this post on Instagram
 

Court marriage

A post shared by Rakhi Sawant (@rakhisawant2511) on

ਦੱਸ ਦਈਏ ਰਾਖੀ ਸਾਵੰਤ ਨੇ ਪਿਛਲੇ ਸਾਲ ਚੋਰੀ ਛੁੱਪੇ ਕਿਸੇ ਐੱਨ ਆਰ ਆਈ ਨਾਲ ਵਿਆਹ ਕਰਵਾ ਲਿਆ ਸੀ ਤੇ ਅਜੇ ਤੱਕ ਉਨ੍ਹਾਂ ਨੇ ਆਪਣੀ ਪਤੀ ਦੀ ਝਲਕ ਮੀਡੀਆ ਦੇ ਨਾਲ ਸਾਂਝੀ ਨਹੀਂ ਕੀਤੀ ਹੈ ।
 
View this post on Instagram
 

A post shared by Rakhi Sawant (@rakhisawant2511) on

ਲਾਕਡਾਊਨ ਦੇ ਚੱਲਦੇ ਰਾਖੀ ਆਪਣੇ ਫੈਨਜ਼ ਨੂੰ ਘਰ ‘ਚ ਹੀ ਰਹਿਣ ਦੀ ਅਪੀਲ ਕਰ ਰਹੀ ਹੈ । ਉਹ ਇਸ ਸਮੇਂ ਆਪਣੇ ਘਰ ਦਾ ਪੂਰਾ ਖਿਆਲ ਰੱਖ ਰਹੀ ਹੈ । ਰਾਖੀ ਸਾਵੰਤ ਨੇ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਸੀ ਕਿ ਇਸ ਦੌਰਾਨ ਆਪਣੇ ਘਰ ਦੀ ਸਫਾਈ ਕਰ ਰਹੀ ਹੈ ।

0 Comments
0

You may also like