ਰਾਖੀ ਸਾਵੰਤ ਦਾ ਗੁੰਮਸ਼ੁਦਾ ਪਤੀ ਆਇਆ ਸਾਹਮਣੇ, ਦੱਸਿਆ ਕਿਉਂ ਛੁਪਾ ਕੇ ਰੱਖੀ ਸਭ ਤੋਂ ਪਹਿਚਾਣ

written by Rupinder Kaler | December 22, 2020

ਰਾਖੀ ਦੀ ਪਰਸਨਲ ਲਾਈਫ਼ ਨਾਲ ਜੁੜਿਆ ਇਕ ਰਾਜ਼ ਫਿਰ ਤੋਂ ਚਰਚਾ ’ਚ ਆ ਗਿਆ ਹੈ। ਦਰਅਸਲ ਇਹ ਰਾਜ਼ ਉਹਨਾਂ ਦੇ ਵਿਆਹ ਨਾਲ ਜੁੜਿਆ ਹੈ । ਰਾਖੀ ਹੁਣ ਤਕ ਇਹ ਦਾਅਵਾ ਕਰਦੀ ਹੈ ਕਿ ਉਹ ਵਿਆਹੁਤਾ ਹੈ, ਪਰ ਅੱਜ ਤਕ ਨਾ ਰਾਖੀ ਦੇ ਪਤੀ ਨੂੰ ਕਿਸੇ ਨੇ ਨਹੀਂ ਦੇਖਿਆ ।ਬਿੱਗ ਬੌਸ ’ਚ ਵੀ ਰਾਖੀ ਨੇ ਇਸ ਗੱਲ ਦਾ ਕਈ ਵਾਰ ਜ਼ਿਕਰ ਕੀਤਾ ਹੈ ਕਿ ਉਹ ਵਿਆਹੁਤਾ ਹੈ, ਪਰ ਉਨ੍ਹਾਂ ਦਾ ਪਤੀ ਵਿਦੇਸ਼ ’ਚ ਰਹਿੰਦਾ ਹੈ। ਹੋਰ ਪੜ੍ਹੋ :

rakhi-sawant ਇਨ੍ਹਾਂ ਸਾਰੀਆਂ ਖ਼ਬਰਾਂ ਦੇ ਚਲਦੇ ਰਾਖੀ ਸਾਵੰਤ ਦਾ ਪਤੀ ਖੁਦ ਹੀ ਸਾਰਿਆਂ ਦੇ ਸਾਹਮਣੇ ਆ ਗਿਆ ਹੈ । ਰਾਖੀ ਦੇ ਪਤੀ ਰਿਤੇਸ਼ ਜੋ ਕਿ ਇਕ ਯੂਕੇ ਬੈਸਡ ਬਿਜ਼ਨੈੱਸਮੈਨ ਹੈ, ਨਾ ਸਿਰਫ਼ ਸਭ ਦੇ ਸਾਹਮਣੇ ਆਏ ਹਨ ਬਲਕਿ ਉਨ੍ਹਾਂ ਨੇ ਆਪਣੇ ਵਿਆਹ ਤੇ ਬਿੱਗ ਬੌਸ ਨੂੰ ਲੈ ਕੇ ਵੀ ਖੁੱਲ੍ਹ ਕੇ ਚਰਚਾ ਕੀਤੀ ਹੈ। ਟਾਈਮਜ਼ ਆਫ਼ ਇੰਡੀਆ ਨਾਲ ਗੱਲਬਾਤ ’ਚ ਰਿਤੇਸ਼ ਨੇ ਹਰ ਉਸ ਸਵਾਲ ਦਾ ਜਵਾਬ ਦਿੱਤਾ ਹੈ ਜੋ ਸ਼ਾਇਦ ਰਾਖੀ ਦਾ ਹਰ ਫੈਨ ਜਾਨਣਾ ਚਾਹੁੰਦਾ ਹੈ। rakhi-sawant ਵੈੱਬਸਾਈਟ ਨਾਲ ਗੱਲਬਾਤ ’ਚ ਰਿਤੇਸ਼ ਨੇ ਕਿਹਾ, ਮੈਂ ਆਪਣੇ ਸਵਾਰਥੀ ਮਕਸਦ ਦੀ ਵਜ੍ਹਾ ਨਾਲ ਹੁਣ ਤਕ ਸਭ ਦੇ ਸਾਹਮਣੇ ਨਹੀਂ ਆਇਆ। ਮੈਂ ਸਵਾਰਥੀ ਸੀ ਕਿ ਹੁਣ ਤਕ ਰਾਖੀ ਨਾਲ ਆਪਣੇ ਵਿਆਹ ਦਾ ਓਹਲਾ ਰੱਖਿਆ, ਇਹ ਮੇਰੀ ਗ਼ਲਤੀ ਸੀ। ਮੈਨੂੰ ਲੱਗਦਾ ਹੈ ਕਿ ਜੇ ਮੈਂ ਆਪਣੀ ਪਛਾਣ ਤੇ ਵਿਆਹ ਦੀ ਗੱਲ ਉਜਾਗਰ ਕਰ ਦਿੱਤੀ ਤਾਂ ਗ਼ਲਤ ਅਫਵਾਹਾਂ ਦੀ ਵਜ੍ਹਾ ਨਾਲ ਇਸ ਦਾ ਅਸਰ ਮੇਰੇ ਸ਼ੇਅਰ ’ਤੇ ਪਵੇਗਾ। ਪਰ ਹੁਣ ਤਕ ਇਸ ਇੰਟਰਵਿਊ ਦੇ ਜ਼ਰੀਏ ਮੈਂ ਕਹਿਣਾ ਚਾਹੁੰਦਾ ਹਾਂ ਕਿ ਰਾਖੀ ਮੇਰੀ ਜ਼ਿੰਦਗੀ ’ਚ ਆਈ ਤਾਂ ਮੇਰਾ ਜੀਵਨ ਸਫ਼ਲ ਹੋ ਗਿਆ ਹੈ।

0 Comments
0

You may also like