ਡਰੱਗ ਕੇਸ 'ਚ ਸੰਮਨ ਦੇ ਬਾਵਜੂਦ ਨਹੀਂ ਪਹੁੰਚੀ ਰਕੁਲਪ੍ਰੀਤ, ਸੰਮਨ ਨਾ ਮਿਲਣ ਦੀ ਆਖੀ ਸੀ ਗੱਲ

Written by  Shaminder   |  September 24th 2020 04:51 PM  |  Updated: September 24th 2020 06:24 PM

ਡਰੱਗ ਕੇਸ 'ਚ ਸੰਮਨ ਦੇ ਬਾਵਜੂਦ ਨਹੀਂ ਪਹੁੰਚੀ ਰਕੁਲਪ੍ਰੀਤ, ਸੰਮਨ ਨਾ ਮਿਲਣ ਦੀ ਆਖੀ ਸੀ ਗੱਲ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਤੋਂ ਬਾਅਦ ਬਾਲੀਵੁੱਡ ਦੀਆਂ ਹਸਤੀਆਂ ਬਾਰੇ ਕਈ ਖੁਲਾਸੇ ਹੋ ਰਹੇ ਹਨ । ਰੀਆ ਚੱਕਰਵਰਤੀ ਦੀ ਗ੍ਰਿਫਤਾਰੀ ਤੋਂ ਬਾਅਦ ਬਾਲੀਵੁੱਡ ‘ਚ ਡਰੱਗਸ ਦੇ ਇਸਤੇਮਾਲ ‘ਤੇ ਵੀ ਇੱਕ ਤੋਂ ਬਾਅਦ ਹਸਤੀਆਂ ਦੇ ਨਾਂਅ ਸਾਹਮਣੇ ਆ ਰਹੇ ਹਨ ।

Rakulpreet singh 000 Rakulpreet singh 000

ਐਕਟਰੈੱਸ ਰਕੁਲਪ੍ਰੀਤ ਸਿੰਘ ਨੂੰ ਵੀ ਇਸ ਮਾਮਲੇ ‘ਚ ਸੰਮਨ ਭੇਜਿਆ ਗਿਆ ਸੀ । ਪਰ ਸੰਮਨ ਮਿਲਣ ਦੇ ਬਾਵਜੂਦ ਰਕੁਲਪ੍ਰੀਤ ਹਾਜ਼ਰ ਨਹੀਂ ਹੋਈ । ਅਭਿਨੇਤਰੀ ਰਕੁਲਪ੍ਰੀਤ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਸ ਨੂੰ ਸੰਮਨ ਨਹੀਂ ਮਿਲੇ ਹਨ ।

ਹੋਰ ਪੜ੍ਹੋ:ਅਦਾਕਾਰਾ ਰਕੁਲਪ੍ਰੀਤ ਸਿੰਘ ਦੀ ਇਸ ਤਰ੍ਹਾਂ ਬਾਲੀਵੁੱਡ ‘ਚ ਹੋਈ ਸੀ ਐਂਟਰੀ, ਉਮਰ ‘ਚ ਆਪਣੇ ਤੋਂ ਕਿਤੇ ਵੱਡੇ ਅਦਾਕਾਰ ਨਾਲ ਕੀਤਾ ਸੀ ਰੋਮਾਂਸ

Rakul-Preet Rakul-Preet

ਜਿਸ ਤੋਂ ਬਾਅਦ ਐੱਨਸੀਬੀ ਨੇ ਕਿਹਾ ਸੀ ਕਿ ਰਕੁਲਪ੍ਰੀਤ ਬਹਾਨੇ ਕਰ ਰਹੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਤੋਂ ਸੰਮਨ ਭੇਜਿਆ ਗਿਆ ਹੈ । ਐੱਨਸੀਬੀ ਨੇ ਅਭਿਨੇਤਰੀਆਂ ਦੀਪਿਕਾ ਪਾਦੂਕੋਨ, ਸਾਰਾ ਅਲੀ ਖਾਨ ਤੇ ਸ਼ਰਧਾ ਕਪੂਰ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ।

25 ਨੂੰ ਦੀਪਿਕਾ ਪਾਦੂਕੋਨ ਤੇ 26 ਸਤੰਬਰ ਨੂੰ ਸਾਰਾ ਅਲੀ ਖਾਨਾ ਤੇ ਸ਼ਰਧਾ ਕਪੂਰ ਤੋਂ ਐੱਨਸੀਬੀ ਦੇ ਦਫ਼ਤਰ 'ਚ ਪੁੱਛਗਿੱਛ ਹੋਵੇਗੀ। ਦੀਪਿਕਾ ਫਿਲਹਾਲ ਗੋਆ 'ਚ ਹੈ ਤੇ ਉਨ੍ਹਾਂ ਦੇ ਅੱਜ ਮੁੰਬਈ ਵਾਪਸ ਆਉਣ ਦੀ ਉਮੀਦ ਹੈ।

Rakul Rakul

ਬਾਲੀਵੁੱਡ ਡਰੱਗ ਕਨੈਕਸ਼ਨ ਮਾਮਲੇ 'ਚ ਹੁਣ ਤਕ ਗਿਫ਼ਤਾਰ ਕੀਤੀ ਗਏ ਕਰੀਬ 19 ਲੋਕਾਂ ਤੋਂ ਪੁੱਛਗਿੱਛ ਤੇ ਕੁਝ ਵ੍ਹਾਟਸਐੱਟ ਚੈਟ 'ਚ ਲੋਕਾਂ ਦੇ ਨਾਂ ਸਾਹਮਣੇ ਆਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network