
ਆਲਿਆ ਭੱਟ (Alia Bhatt) ਅਤੇ ਰਣਬੀਰ ਕਪੂਰ (Ranbir Kapoor) ਦੇ ਵਿਆਹ ਦੀ ਚਰਚਾ ਜ਼ੋਰਾਂ 'ਤੇ ਹੈ। ਕਪੂਰ ਅਤੇ ਭੱਟ ਪਰਿਵਾਰ 'ਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਹ ਵਿਆਹ ਕਾਹਲੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸੇ ਲਈ ਵਿਆਹ ਦੀ ਤਰੀਕ ਵਾਰ-ਵਾਰ ਬਦਲੀ ਜਾ ਰਹੀ ਹੈ, ਜਿਸ ਦੇ ਚੱਲਦੇ ਫੈਨਜ਼ ਇਸ ਜੋੜੀ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਕੰਨਫਯੂਜ਼ ਹੋ ਰਹੇ ਹਨ।

ਪਿਛਲੇ ਕੁਝ ਦਿਨਾਂ ਤੋਂ ਰਣਬੀਰ ਕਪੂਰ ਅਤੇ ਆਲਿਆ ਭੱਟ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਵੱਖ-ਵੱਖ ਤਰੀਕਾਂ ਦੱਸੀਆਂ ਜਾ ਰਹੀਆਂ ਸਨ ਪਰ ਹੁਣ ਆਲਿਆ ਭੱਟ ਦੇ ਚਾਚਾ ਨੇ ਵਿਆਹ ਦੀ ਸਹੀ ਤਰੀਕ ਦਾ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਇਹ ਜੋੜਾ ਇਸ ਮਹੀਨੇ ਯਾਨੀ ਅਪ੍ਰੈਲ 'ਚ ਸੱਤ ਫੇਰੇ ਲਵੇਗਾ।
ਆਲਿਆ ਭੱਟ ਦੇ ਚਾਚਾ ਨੇ ਵਿਆਹ ਦੀ ਤਰੀਕ ਦੀ ਪੁਸ਼ਟੀ ਕਰ ਦਿੱਤੀ ਹੈ। ਆਲਿਆ ਭੱਟ ਦੇ ਚਾਚਾ ਰੌਬਿਨ ਭੱਟ ਨੇ ਵਿਆਹ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਆਲਿਆ ਅਤੇ ਰਣਬੀਰ ਦੇ ਵਿਆਹ ਦੇ ਫੰਕਸ਼ਨ 4 ਦਿਨ ਤੱਕ ਚੱਲਣਗੇ। ਦੋਵੇਂ 14 ਅਪ੍ਰੈਲ ਨੂੰ ਸੱਤ ਫੇਰੇ ਲੈਣਗੇ ਅਤੇ 13 ਅਪ੍ਰੈਲ ਨੂੰ ਮਹਿੰਦੀ ਦੀ ਰਸਮ ਹੋਵੇਗੀ। ਰੌਬਿਨ ਭੱਟ (Robin Bhatt) ਨੇ ਵੀ ਪੁਸ਼ਟੀ ਕੀਤੀ ਕਿ ਵਿਆਹ 'ਆਰ ਹਾਊਸ' 'ਚ ਹੋਵੇਗਾ। ਦੱਸ ਦਈਏ ਕਿ ਰੌਬਿਨ ਭੱਟ ਮਸ਼ਹੂਰ ਲੇਖਕ ਹਨ।

ਹੋਰ ਪੜ੍ਹੋ : ਆਲਿਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ 'ਤੇ ਸ਼ਾਹਿਦ ਕਪੂਰ ਨੇ ਦਿੱਤਾ ਰਿਐਕਸ਼ਨ, ਆਖੀ ਇਹ ਗੱਲ
ਖਬਰਾਂ ਮੁਤਾਬਕ ਰਣਬੀਰ ਕਪੂਰ ਅਤੇ ਆਲਿਆ ਭੱਟ ਦੇ ਵਿਆਹ 'ਚ ਕਈ ਸਿਤਾਰੇ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ 'ਚ ਕਰਨ ਜੌਹਰ, ਸ਼ਾਹਰੁਖ ਖਾਨ, ਸੰਜੇ ਲੀਲਾ ਭੰਸਾਲੀ, ਅਕਾਂਕਸ਼ਾ ਰੰਜਨ, ਅਨੁਸ਼ਕਾ ਰੰਜਨ, ਰੋਹਿਤ ਧਵਨ, ਵਰੁਣ ਧਵਨ, ਜ਼ੋਇਆ ਅਖਤਰ ਸਮੇਤ ਕਈ ਸੈਲੇਬਸ ਸ਼ਾਮਲ ਹਨ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਰਣਬੀਰ ਅਤੇ ਆਲਿਆ ਨੇ ਫੈਸਲਾ ਕੀਤਾ ਹੈ ਕਿ ਉਹ ਵਿਆਹ ਤੋਂ ਬਾਅਦ ਹਨੀਮੂਨ ਲਈ ਦੱਖਣੀ ਅਫਰੀਕਾ ਜਾਣਗੇ।