ਵਿਆਹ ਤੋਂ ਬਾਅਦ ਪਹਿਲੀ ਵਾਰ ਦਰਸ਼ਕਾਂ ਦੇ ਰੂਬਰੂ ਹੋਏ ਰਣਬੀਰ ਤੇ ਆਲੀਆ, ਵੇਖੋ ਵੀਡੀਓ

written by Lajwinder kaur | April 14, 2022

ਪਿਛਲੇ ਕਈ ਦਿਨਾਂ ਤੋਂ ਰਣਬੀਰ-ਆਲੀਆ ਦੀ ਜੋੜੀ ਲਾਈਮਲਾਈਟ 'ਚ ਬਣੀ ਹੋਈ ਹੈ। ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਅੱਜ ਦੋਵੇਂ ਬੁਆਏਫ੍ਰੈਂਡ-ਗਰਲਫ੍ਰੈਂਡ ਤੋਂ ਪਤੀ-ਪਤਨੀ ਬਣ ਗਏ ਹਨ। ਪ੍ਰਸ਼ੰਸਕ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਜੋ ਹੁਣ ਪੂਰਾ ਹੋ ਗਿਆ ਹੈ।  ਆਲੀਆ ਅਤੇ ਰਣਬੀਰ ਨੇ ਪਰਿਵਾਰ, ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਇੱਕ ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ। ਰਣਬੀਰ ਕਪੂਰ ਦੇ ਵਿਆਹ ਵਿੱਚ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ। ਦੋਵਾਂ ਨੇ ਵਾਸਤੂ ਵਿੱਚ ਇੱਕ ਦੂਜੇ ਨਾਲ ਵਿਆਹ ਕਰਵਾ ਲਿਆ।

ਹੋਰ ਪੜ੍ਹੋ : ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼

ਵਿਆਹ ਤੋਂ ਬਾਅਦ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਇਸ ਨਵੇਂ ਵਿਆਹੇ ਜੋੜੇ ਨੇ ਮੀਡੀਆ ਲਈ ਕਾਫੀ ਪੋਜ਼ ਦਿੱਤੇ। ਹਾਲਾਂਕਿ ਇਸ ਤੋਂ ਪਹਿਲਾਂ ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ 'ਤੇ ਰਣਬੀਰ ਕਪੂਰ ਨਾਲ ਵਿਆਹ ਦੀ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ। ਸੋਸ਼ਲ ਮੀਡੀਆ ਉੱਤੇ ਦੋਵਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖ ਸਕਦੇ ਹੋ ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।

alia ranbir image source Instagram

ਹੋਰ ਪੜ੍ਹੋ : Ranbir Kapoor-Alia Bhatt Wedding: ਆਲੀਆ-ਰਣਬੀਰ ਦੀਆਂ ਵਿਆਹ ਦੀਆਂ ਰਸਮਾਂ ਬਾਰੇ ਇੱਕ ਕਲਿੱਕ 'ਚ ਪੂਰੀ ਜਾਣਕਾਰੀ

alia- bhatt image source Instagram

ਦੋਵੇਂ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਦੋਵੇਂ ਸਾਲ 2018 ਤੋਂ ਰਿਲੇਸ਼ਨਸ਼ਿਪ 'ਚ ਹਨ। ਫ਼ਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਦੌਰਾਨ ਦੋਵੇਂ ਇਕ-ਦੂਜੇ ਦੇ ਕਰੀਬ ਆਏ ਅਤੇ ਫਿਰ ਦੋਵਾਂ ਦਾ ਇਹ ਰਿਸ਼ਤਾ ਹੋਰ ਡੂੰਘਾ ਹੋ ਗਿਆ। ਬੁਆਏਫ੍ਰੈਂਡ-ਗਰਲਫਰੈਂਡ ਤੋਂ ਬਾਅਦ ਹੁਣ ਦੋਵੇਂ ਪਤੀ-ਪਤਨੀ ਬਣ ਗਏ ਹਨ। ਆਲੀਆ-ਰਣਬੀਰ ਦੇ ਵਿਆਹ ਦੀ ਰਿਸੈਪਸ਼ਨ 16 ਅਪ੍ਰੈਲ ਨੂੰ ਦੱਸੀ ਜਾ ਰਹੀ ਹੈ। ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਦੇ ਸ਼ਾਮਲ ਹੋਣ ਦੀਆਂ ਖਬਰ ਹੈ।

You may also like