
ਆਲੀਆ ਭੱਟ ਅਤੇ ਰਣਬੀਰ ਕਪੂਰ ਬਾਲੀਵੁੱਡ ਦੀ ਪਿਆਰੀ ਜੋੜੀ ਜੋ ਕਿ ਕੱਲ ਯਾਨੀਕਿ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਜਿਸ ਕਰਕੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ। ਜਿਸ ਕਰਕੇ 13 ਅਪ੍ਰੈਲ ਯਾਨੀ ਕਿ ਅੱਜ ਤੋਂ ਹੀ ਦੋਵਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਵਿਆਹ ਦੀਆਂ ਚੱਲ ਰਹੀਆਂ ਤਿਆਰੀਆਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਵਿਆਹ ਸ਼ਾਨਦਾਰ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਆਹ ਬਾਰੇ ਕੁਝ ਨਵੀਂ ਜਾਣਕਾਰੀ ਵੀ ਸਾਹਮਣੇ ਆਈ ਹੈ। ਆਲੀਆ ਭੱਟ ਦੀ ਮਹਿੰਦੀ ਦਾ ਫੰਕਸ਼ਨ ਅੱਜ ਦੁਪਹਿਰ 2 ਵਜੇ ਸ਼ੁਰੂ ਹੋਇਆ ਸੀ । ਇਹ ਸਮਾਗਮ ਉਨ੍ਹਾਂ ਦੇ ਬਾਂਦਰਾ ਸਥਿਤ ਘਰ 'ਚ ਹੋਇਆ।
ਵੱਡੀ ਗਿਣਤੀ 'ਚ ਬਾਲੀਵੁੱਡ ਦੇ ਨਾਮੀ ਸਿਤਾਰੇ ਆਲੀਆ ਤੇ ਰਣਬੀਰ ਦੀ ਹਲਦੀ ਤੇ ਮਹਿੰਦੀ ਸੈਰੇਮਨੀ 'ਚ ਹੋਏ ਸ਼ਾਮਿਲ-ਪੂਰੀ ਖਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ-
ਕਰਨ ਜੌਹਰ, ਕਰੀਨਾ ਕਪੂਰ, ਕਰਿਸ਼ਮਾ ਕਪੂਰ , ਅਯਾਨ ਮੁਖਰਜੀ ਤੇ ਕਈ ਹੋਰ ਨਾਮੀ ਹਸਤੀਆਂ ਰਣਬੀਰ-ਆਲੀਆ ਦੀ ਮਹਿੰਦੀ ਅਤੇ ਹਲਦੀ ਸਮਾਰੋਹ ‘ਚ ਸ਼ਾਮਿਲ ਹੋਣ ਲਈ ਪਹੁੰਚੀਆਂ ਸਨ।
ਆਲਿਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ ਦੀ ਤਰੀਕ ਹੋਈ ਕੰਨਫਰਮ- ਇਸ ਖਬਰ ਨੂੰ ਪੜਣ ਲਈ ਇੱਥੇ ਕਰੋ ਕਲਿੱਕ-
ਆਲੀਆ ਤੇ ਰਣਬੀਰ ਦੇ ਵਿਆਹ ਦੀ ਤਰੀਕ ਵਾਰ-ਵਾਰ ਬਦਲੀ ਜਾ ਰਹੀ ਹੈ, ਜਿਸ ਦੇ ਚੱਲਦੇ ਫੈਨਜ਼ ਇਸ ਜੋੜੀ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਕੰਨਫਯੂਜ਼ ਹੋ ਰਹੇ ਹਨ। ਪ੍ਰਸ਼ੰਸਕ ਵੀ ਭੰਬਲਭੂਸੇ 'ਚ ਪਏ ਹੋਏ ਸਨ। ਪਰ ਹੁਣ ਇਹ ਖਬਰ ਪੱਕੀ ਹੈ ਕਿ ਕੱਲ ਯਾਨੀਕਿ 14 ਅਪ੍ਰੈਲ ਨੂੰ ਇਹ ਜੋੜੀ ਵਿਆਹ ਕਰਵਾ ਰਹੀ ਹੈ।
ਆਲੀਆ ਤੇ ਰਣਬੀਰ ਦੀ ਸੰਗੀਤ ਸੈਰੇਮਨੀ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ- ਪੂਰੀ ਖਬਰ ਪੜ੍ਹਣ ਲਈ ਇੱਥੇ ਕਰੋ ਕਲਿੱਕ-
ਜੀ ਹਾਂ ਆਲੀਆ ਤੇ ਰਣਬੀਰ ਦੀ ਸੰਗੀਤ ਸੈਰੇਮਨੀ ਦੀ ਰਸਮ ਸ਼ੁਰੂ ਹੋ ਚੁੱਕੀ ਹੈ। ਨੀਤੂ ਕਪੂਰ ਤੇ ਰਿਧੀਮਾ ਕਪੂਰ ਨੇ ਆਲੀਆ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਬਹੁਤ ਹੀ ਪਿਆਰੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਆਹ ਕੱਲ੍ਹ ਹੀ ਹੋਣ ਜਾ ਰਿਹਾ ਹੈ।