
ਇੰਡੀਅਨ ਮੀਡੀਆ ਦੀ ਨਜ਼ਰ ਹੁਣ ਰਣਬੀਰ ਕਪੂਰ ਤੇ ਆਲੀਆ ਭੱਟ ਉੱਤੇ ਟਿਕੀਆਂ ਹੋਈਆਂ ਹਨ। ਜੀ ਹਾਂ ਬਹੁਤ ਜਲਦ ਕਪੂਰ ਖ਼ਾਨਦਾਨ ‘ਚ ਸ਼ਹਿਨਾਈਆਂ ਵੱਜਣ ਵਾਲੀਆਂ ਹਨ। ਕਪੂਰ ਫੈਮਲੀ ਦਾ ਡੈਸ਼ਿੰਗ ਤੇ ਹੈਡਸਮ ਮੁੰਡਾ ਰਣਬੀਰ ਕਪੂਰ ਬਹੁਤ ਜਲਦ ਦੁਲਹਾ ਬਣਨ ਜਾ ਰਿਹਾ ਹੈ।

ਰਣਬੀਰ ਕਪੂਰ ਅਤੇ ਆਲੀਆ ਭੱਟ ਆਖਿਰਕਾਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਆਪਣੇ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਚੁੱਪ ਰਹਿਣ ਵਾਲਾ ਇਹ ਜੋੜਾ ਹੁਣ ਅਪ੍ਰੈਲ 'ਚ ਵਿਆਹ ਕਰ ਰਿਹਾ ਹੈ। ਵਿਆਹ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਹੋਣ ਜਾ ਰਿਹਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਬਾਲੀਵੁੱਡ ਦਾ ਇਹ ਕਿਊਟ ਜੋੜਾ ਅਪ੍ਰੈਲ ਦੇ ਦੂਜੇ ਹਫਤੇ ਵਿਆਹ ਕਰਵਾਉਣ ਜਾ ਰਿਹਾ ਹੈ। ਇਹ ਜੋੜਾ ਆਪਣੇ ਪਰਿਵਾਰ ਅਤੇ ਕੁਝ ਨਜ਼ਦੀਕੀ ਮਹਿਮਾਨਾਂ ਅਤੇ ਦੋਸਤਾਂ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗਾ। ਦੱਸਿਆ ਜਾ ਰਿਹਾ ਹੈ ਕਿ ਉਹ 17 ਅਪ੍ਰੈਲ ਨੂੰ ਵਿਆਹ ਕਰਨ ਜਾ ਰਹੇ ਹਨ। ਪਰ ਮੀਡੀਆ ਦੇ ਸੂਤਰਾਂ ਅਨੁਸਾਰ ਵਿਆਹ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ।

ਉਨ੍ਹਾਂ ਦਾ ਵਿਆਹ ਮੁੰਬਈ ਦੇ ਚੇਂਬੂਰ ਸਥਿਤ ਆਰਕੇ ਹਾਊਸ 'ਚ ਹੋਣ ਦੀ ਸੰਭਾਵਨਾ ਹੈ। ਜਦਕਿ ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਰਾਜਸਥਾਨ ਦੇ ਉਦੈਪੁਰ 'ਚ ਵਿਆਹ ਕਰਨਗੇ। ਹੁਣ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਪਰਿਵਾਰ ਮੁੰਬਈ 'ਚ ਵਿਆਹ ਕਰਨਾ ਚਾਹੁੰਦਾ ਹੈ।
ਹੋਰ ਪੜ੍ਹੋ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਘਰ 'ਚ ਆਇਆ ਨੰਨ੍ਹਾ ਮਹਿਮਾਨ, ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ
ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਏਨੀਂ ਦਿਨੀਂ ਚਰਚਿਤ ਫ਼ਿਲਮ RRR ‘ਚ ਜੂਨੀਅਰ ਐਨਟੀਆਰ ਅਤੇ ਰਾਮਚਰਨ ਦੇ ਨਾਲ ਨਜ਼ਰ ਆ ਰਹੀ ਹੈ। ਫ਼ਿਲਮ ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜੇ ਹਨ। ਇਸ ਤੋਂ ਬਾਅਦ ਉਹ ਆਪਣੇ ਬੁਆਏਫ੍ਰੈਂਡ ਰਣਬੀਰ ਕਪੂਰ ਨਾਲ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ। ਇਹ ਫਿਲਮ 9 ਸਤੰਬਰ, 2022 ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਆਲੀਆ ਤੇ ਰਣਬੀਰ ਕਈ ਹੋਰ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।