ਰਣਬੀਰ ਕਪੂਰ ਨੇ ਆਪਣੇ ਹੱਥ 'ਤੇ ਮਹਿੰਦੀ ਨਾਲ ਲਿਖਵਾਇਆ ਆਲੀਆ ਦਾ ਨਾਮ

written by Lajwinder kaur | April 15, 2022

5 ਸਾਲ ਦੀ ਡੇਟਿੰਗ ਤੋਂ ਬਾਅਦ, ਸਟਾਰ ਜੋੜਾ ਰਣਬੀਰ ਕਪੂਰ  ਅਤੇ ਆਲੀਆ ਭੱਟ ਹੁਣ ਅਧਿਕਾਰਤ ਤੌਰ 'ਤੇ ਪਤੀ ਪਤਨੀ ਬਣ ਗਏ ਹਨ। ਵਿਆਹ ਦੀ ਰਸਮ ਰਣਬੀਰ ਦੇ ਬਾਂਦਰਾ ਵਾਸਤੂ ਨਿਵਾਸ 'ਤੇ ਰੱਖੀ ਗਈ ਸੀ, ਜਿਸ 'ਚ ਦੋਹਾਂ ਨੇ ਵਿਆਹ ਦੇ ਬੰਧਨ 'ਚ ਬੱਝੇ। ਲਵ ਬਰਡਜ਼ ਨੇ ਆਪਣੇ ਜੀਵਨ ਦੇ ਸਭ ਤੋਂ ਖਾਸ ਪਲ ਆਪਣੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਵਿਚਕਾਰ ਬਿਤਾਏ। ਵਿਆਹ ਤੋਂ ਬਾਅਦ ਆਪਣੀ ਪਹਿਲੀ ਜਨਤਕ ਦਿੱਖ ਦੌਰਾਨ ਕੈਮਰਿਆਂ ਲਈ ਪੋਜ਼ ਦਿੰਦੇ ਹੋਏ, ਰਣਬੀਰ ਕਪੂਰ ਨੇ ਆਪਣੀ ਲਾੜੀ ਆਲੀਆ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਅਤੇ ਉਸਨੂੰ ਘਰ ਦੇ ਅੰਦਰ ਵਾਪਸ ਲੈ ਗਿਆ। ਇਸ ਦੌਰਾਨ ਵਰਮਾਲਾ ਸਮਾਰੋਹ ਦਾ ਇੱਕ ਅੰਦਰੂਨੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਣਬੀਰ ਦੇ ਹੱਥਾਂ ਤੇ ਲੱਗੀ ਮਹਿੰਦੀ ਨੇ ਹਰ ਇੱਕ ਧਿਆਨ ਖਿੱਚਿਆ ਹੈ।

alia and ranbir

ਹੋਰ ਪੜ੍ਹੋ : ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼

ਜੀ ਹਾਂ ਰਣਬੀਰ ਕਪੂਰ ਨੇ ਆਪਣੇ ਹੱਥ ‘ਤੇ ਮਹਿੰਦੀ ਦੇ ਨਾਲ ਆਪਣੀ ਦੁਲਹਣ ਆਲੀਆ ਦਾ ਨਾਂ ਲਿਖਿਆ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : Ranbir Kapoor-Alia Bhatt Wedding: ਆਲੀਆ-ਰਣਬੀਰ ਦੀਆਂ ਵਿਆਹ ਦੀਆਂ ਰਸਮਾਂ ਬਾਰੇ ਇੱਕ ਕਲਿੱਕ 'ਚ ਪੂਰੀ ਜਾਣਕਾਰੀ

ranbir kapoor pic

ਸੋਸ਼ਲ ਮੀਡੀਆ ਉੱਤੇ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਵਿਆਹ ਤੋਂ ਪਹਿਲਾਂ ਕਈ ਵੀ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਨਹੀਂ ਆਈ ਸੀ। ਪਰ ਵਿਆਹ ਤੋਂ ਬਾਅਦ ਖੁਦ ਆਲੀਆ ਭੱਟ ਨੇ ਇੱਕ ਪਿਆਰ ਭਰੀ ਕੈਪਸ਼ਨ ਦੇ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਲੀਆ ਤੇ ਰਣਬੀਰ ਨੂੰ ਵਧਾਈਆਂ ਦੇ ਰਹੇ ਹਨ।

 

You may also like