ਰਣਦੀਪ ਹੁੱਡਾ ਨੇ ਸ਼ੇਅਰ ਕੀਤਾ ਫ਼ਿਲਮ 'ਲਾਲ ਰੰਗ 2' ਦਾ ਪੋਸਟਰ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ

written by Pushp Raj | January 20, 2023 06:49pm

Randeep Hooda in film 'Laal Rang 2' : ਬਾਲੀਵੁੱਡ ਦੇ ਐਕਸ਼ਨ ਹੀਰੋ ਰਣਦੀਪ ਹੁੱਡਾ ਹਾਲ ਹੀ ਵਿੱਚ 'ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਲਾਲ ਰੰਗ 2' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਅਦਾਕਾਰ ਨੇ ਆਪਣੀ ਇਸ ਨਵੀਂ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਦੱਸ ਦਈਏ ਕਿ ਰਣਦੀਪ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ, ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀ ਆਉਣ ਵਾਲੇ ਪ੍ਰੋਜੈਕਟਾਂ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਹੀ ਸ਼ੇਅਰ ਕਰਦੇ ਹਨ।ਹਾਲ ਹੀ ਵਿੱਚ ਅਦਾਕਾਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਉਨ੍ਹਾਂ ਦੀ ਆਉਣ ਵਾਲੀ ਨਵੀਂ ਫ਼ਿਲਮ 'ਲਾਲ ਰੰਗ 2' ਨਾਲ ਸਬੰਧਿਤ ਹੈ। ਦਰਅਸਲ ਅਦਾਕਾਰ ਨੇ ਇਸ ਫ਼ਿਲਮ ਤੋਂ ਆਪਣਾ ਪਹਿਲਾ ਲੁੱਕ ਪੋਸਟਰ ਦੇ ਜ਼ਰੀਏ ਸ਼ੇਅਰ ਕੀਤਾ ਹੈ।

ਜੇਕਰ ਫ਼ਿਲਮ 'ਲਾਲ ਰੰਗ 2' ਬਾਰੇ ਗੱਲ ਕਰੀਏ ਤਾਂ ਇਹ ਫ਼ਿਲਮ ਕੋਈ ਹੋਰ ਨਹੀਂ ਸਗੋਂ ਸਾਲ 2016 ਦੀ ਫ਼ਿਲਮ 'ਲਾਲ ਰੰਗ' ਦਾ ਸੀਕਵਲ ਹੈ। ਸਈਅਦ ਅਹਿਮਦ ਅਫਜ਼ਲ ਵੱਲੋਂ ਨਿਰਦੇਸ਼ਤ ਇਸ ਫ਼ਿਲਮ 'ਚ ਰਣਦੀਪ ਹੁੱਡਾ ਇੱਕ ਵਾਰ ਫਿਰ ਸ਼ੰਕਰ ਦੇ ਕਿਰਦਾਰ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਵਾਪਸ ਆ ਰਹੇ ਹਨ।

ਰਣਦੀਪ ਹੁੱਡਾ ਨੇ 'ਲਾਲ ਰੰਗ 2' ਦਾ ਪੋਸਟਰ ਸ਼ੇਅਰ ਕਰਦੇ ਹੋਏ ਇਸ ਦਾ ਐਲਾਨ ਕੀਤਾ ਅਤੇ ਨਾਲ ਹੀ ਇੱਕ ਕੈਪਸ਼ਨ ਵੀ ਲਿਖਿਆ ਜੋ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਅਭਿਨੇਤਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਹੇਅਰ ਯੂ ਗੋ!! ਹਵਾ ਵਿੱਚ ਨਮਸਕਾਰ!! '

ਜੇਕਰ ਇਸ ਪੋਸਟਰ ਦੀ ਗੱਲ ਕਰੀਏ ਤਾਂ ਇਸ ਪੋਸਟਰ 'ਚ ਰਣਦੀਪ ਹੁੱਡਾ ਦੇ ਆਲੇ-ਦੁਆਲੇ ਖੂਨ ਦੇ ਛਿੱਟੇ ਨਜ਼ਰ ਆ ਰਹੇ ਹਨ। ਅਭਿਨੇਤਾ ਦੀਆਂ ਲਾਲ ਅੱਖਾਂ ਫ਼ਿਲਮ ਦੇ ਟਾਈਟਲ ਨਾਲ ਮੇਲ ਖਾਂਦੀਆਂ ਹਨ ਅਤੇ ਇਹ ਸੀਕਵਲ ਫੈਨਜ਼ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪੋਸਟ ਸ਼ੇਅਰ ਕਰਨ ਦੇ ਨਾਲ ਹੀ ਰਣਦੀਪ ਨੇ 'ਲਾਲ ਰੰਗ 2' ਦੀ ਸ਼ੂਟਿੰਗ ਨੂੰ ਲੈ ਕੇ ਵੱਡਾ ਅਪਡੇਟ ਵੀ ਦਿੱਤਾ ਹੈ।

ਰਣਦੀਪ ਵੱਲੋਂ ਸ਼ੇਅਰ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਜਲਦ ਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ। ਅਜਿਹੇ 'ਚ ਦਰਸ਼ਕਾਂ ਦਾ ਉਤਸ਼ਾਹ ਹੋਰ ਵਧ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਵਿੱਚ ਅਦਾਕਾਰੀ ਤੋਂ ਇਲਾਵਾ ਰਣਦੀਪ ਇਸ ਨੂੰ ਪ੍ਰੋਡਿਊਸ ਵੀ ਕਰਨਗੇ।

ਹੋਰ ਪੜ੍ਹੋ: ਸ਼ਿੰਦਾ ਗਰੇਵਾਲ ਨੇ ਗਿੱਪੀ ਗਰੇਵਾਲ ਤੇ ਰਵਨੀਤ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਮੰਮੀ-ਡੈਡੀ ਮਸਤੀ ਕਰਦੇ ਆਏ ਨਜ਼ਰ

ਫੈਨਜ਼ ਰਣਦੀਪ ਇਸ ਪੋਸਟ 'ਤੇ ਖੂਬ ਕਮੈਂਟ ਕਰ ਰਹੇ ਹਨ। ਦੂਜੇ ਪਾਸੇ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ‘ਲਾਲ ਰੰਗ’ ਵਿੱਚ ਹਰਿਆਣਾ ਦੇ ਬਲੱਡ ਬੈਂਕ ਵਿੱਚੋਂ ਖੂਨ ਦੀ ਚੋਰੀ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਦੇ ਦੂਜੇ ਭਾਗ 'ਚ ਮੇਕਰਸ ਕੀ ਨਵਾਂ ਕਰਨ 'ਚ ਕਾਮਯਾਬ ਹੁੰਦੇ ਹਨ।

 

View this post on Instagram

 

A post shared by Randeep Hooda (@randeephooda)

You may also like