ਰਾਣੀ ਮੁਖਰਜੀ ਦੀ ਪਹਿਲੀ ਫ਼ਿਲਮ ਨੂੰ ਰਿਲੀਜ਼ ਹੋਇਆਂ 23 ਸਾਲ ਪੂਰੇ, ਫ਼ਿਲਮ ਦੌਰਾਨ ਹੋਇਆ ਸੀ ਕੁਝ ਅਜਿਹਾ,ਅੱਜ ਵੀ ਯਾਦ ਕਰਕੇ ਹੋ ਜਾਂਦੀ ਹੈ ਭਾਵੁਕ
ਰਾਣੀ ਮੁਖਰਜੀ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀ ਪਹਿਲੀ ਫ਼ਿਲਮ ਸੀ 'ਰਾਜਾ ਕੀ ਆਏਗੀ ਬਰਾਤ'। ਇਸ ਫ਼ਿਲਮ ਨੂੰ ਰਿਲੀਜ਼ ਹੋਇਆਂ ਅੱਜ 23 ਸਾਲ ਪੂਰੇ ਹੋ ਚੁੱਕੇ ਨੇ ਅਤੇ ਅੱਜ ਅਸੀਂ ਇਸ ਫ਼ਿਲਮ ਨਾਲ ਰਾਣੀ ਦੀਆਂ ਕੁਝ ਜੁੜੀਆਂ ਯਾਦਾਂ ਬਾਰੇ ਦੱਸਾਂਗੇ । ਜਿਨ੍ਹਾਂ ਨੂੰ ਯਾਦ ਕਰਕੇ ਰਾਣੀ ਮੁਖਰਜੀ ਭਾਵੁਕ ਹੋ ਜਾਂਦੀ ਹੈ।
ਹੋਰ ਵੇਖੋ:ਚੀਨ ‘ਚ ਰਾਣੀ ਮੁਖਰਜੀ ਦੀ ਫਿਲਮ ‘ਹਿਚਕੀ’ ਨੇ ਤੋੜੇ ਕਮਾਈ ਦੇ ਰਿਕਾਰਡ
ਮੀਡੀਆ ਰਿਪੋਰਟਸ ਮੁਤਾਬਿਕ ਰਾਣੀ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਣੀ ਸੀ ਉਸੇ ਦਿਨ ਉਨ੍ਹਾਂ ਦੇ ਪਿਤਾ ਜੀ ਮਰਹੂਮ ਫ਼ਿਲਮ ਨਿਰਮਾਤਾ ਰਾਮ ਮੁਖਰਜੀ ਦਾ ਬਾਈਪਾਸ ਅਪ੍ਰੇਸ਼ਨ ਹੋਣਾ ਸੀ ਅਤੇ ਉਹ ਬ੍ਰੀਚ ਕਂੈਡੀ ਹਸਪਤਾਲ 'ਚ ਭਰਤੀ ਸਨ ਪਰ ਉਹ ਅਪ੍ਰਸ਼ੇਨ ਨਹੀਂ ਸਨ ਕਰਵਾਉਣਾ ਚਾਹੁੰਦੇ।
ਕਿਉਂਕਿ ਉਹ ਰਾਣੀ ਮੁਖਰਜੀ ਦੀ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਚਾਹੁੰਦੇ ਸਨ ।ਪਰ ਬਹੁਤ ਵਾਰ ਕਹਿਣ 'ਤੇ ਉਹ ਹਸਪਤਾਲ ਭਰਤੀ ਹੋ ਗਏ ਪਰ ਇਸ ਦੌਰਾਨ ਉਹ ਦੋ ਦਿਨ ਤੱਕ ਬੇਹੋਸ਼ ਰਹੇ ਜਦੋਂ ਹੋਸ਼ 'ਚ ਆਏ ਤਾਂ ਉਨ੍ਹਾਂ ਨੇ ਫ਼ਿਲਮ ਦੇ ਰਿਲੀਜ਼ ਦੀ ਗੱਲ ਪੁੱਛੀ ।
ਜਦੋਂ ਉਨ੍ਹਾਂ ਨੇ ਇਹ ਫ਼ਿਲਮ ਵੇਖੀ ਤਾਂ ਰਾਣੀ ਮੁਖਰਜੀ ਦੀ ਅਦਾਕਾਰੀ ਨੂੰ ਵੇਖ ਕੇ ਉਹ ਰੋ ਪਏ ।
ਕਿਉਂਕਿ ਉਨ੍ਹਾਂ ਦੀ ਧੀ ਨੇ ਬਹੁਤ ਹੀ ਬਿਹਤਰੀਨ ਅਦਾਕਾਰੀ ਇਸ ਫ਼ਿਲਮ 'ਚ ਕੀਤੀ ਸੀ । ਦੱਸ ਦਈਏ ਕਿ ਇਹ ਫ਼ਿਲਮ ਬਲਾਤਕਾਰ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਬਣੀ ਸੀ ।