ਲਓ ਜੀ ਰਣਜੀਤ ਬਾਵਾ ਨੇ ਕਰਤਾ ਨਵਾਂ ਐਲਾਨ, ‘ਜੇ ਕੰਗਨਾ ਪੰਜਾਬ ਤੋਂ ਚੋਣ ਲੜੇਗੀ ਤਾਂ ਉਹ ਦੇਣਗੇ ਟੱਕਰ’

written by Lajwinder kaur | June 02, 2021

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਗਾਇਕ ਰਣਜੀਤ ਬਾਵਾ ਜੋ ਕਿ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ। ਕਿਸਾਨਾਂ ਨੂੰ ਪੰਜਾਬੀ ਕਲਾਕਾਰਾਂ ਵੱਲੋਂ ਪੂਰਾ ਸਮਰਥਨ ਮਿਲ ਰਿਹਾ ਹੈ। ਪਰ ਬਾਲੀਵੁੱਡ ਦੇ ਕਲਾਕਾਰਾਂ ਨੇ ਇਸ ਮਾਮਲੇ ‘ਚ ਆਪਣੀ ਚੁੱਪੀ ਧਾਰੀ ਰੱਖੀ । ਬਾਲੀਵੁੱਡ ਐਕਟਰੈੱਸ ਕੰਗਨਾ ਰਣੌਤ ਕੰਗਨਾ ਰਣੌਤ ਉਹ ਕਲਾਕਾਰ ਹੈ ਜਿਸ ਨੇ ਕਿਸਾਨਾਂ ਦੇ ਬਾਰੇ ‘ਚ ਬੁਰਾ ਭਲਾ ਕਿਹਾ ਸੀ।

singer ranjit bawa shared his video about ross flag image source-instagram
ਹੋਰ ਪੜ੍ਹੋ : ਪੰਜਾਬੀ ਐਕਟਰ ਮਲਕੀਤ ਰੌਣੀ ਨੇ ਸਾਂਝੀ ਕੀਤੀ ਆਪਣੇ ਪੁੱਤਰ ਤਰਮਨਦੀਪ ਸਿੰਘ ਨਾਲ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਅੰਦਾਜ਼
singe ranjit bawa tweet ਰਣਜੀਤ ਬਾਵਾ ਨੇ ਟਵਿੱਟਰ ਉੱਤੇ ਟਵੀਟ ਕਰਕੇ ਆਪਣੀ ਨਵੀਂ ਟਿੱਪਣੀ ਕੰਗਨਾ ਰਣੌਤ ਉੱਤੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ- ‘ਜੇ ਕੰਗਨਾ ਨੇ ਪੰਜਾਬ ਤੋਂ ਸੀਟ ਲੜੀ ਜਾਂ ਫਿਰ ਟਿਕਟ ਲਈ ਤਾਂ ਮੈਂ ਵੀ ਲੈਣੀ ਉਸਦੇ ਖਿਲਾਫ ਚੋਣ ਲੜਾਂਗਾ ...ਪੰਜਾਬ ਵਾਲਿਆਂ ਓ ਤਕੜੇ ਰਹੋ ..ਸਕੀਮ ਲਾਉਣਗੇ...ਕੋਈ ਨਾ ਭੁੱਲਦੇ ਨਹੀਂ ਪੰਜਾਬ ਵਾਲੇ  #KangnaRanaut unblock ਈ ਨਹੀਂ ਕਰਦੀ’ । ਲੋਕੀਂ ਇਸ ਟਵੀਟ ਨੂੰ ਰੀਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
Ranjit Bawa Upcoming song 'Punjab Bolda' Teaser Released image source-instagram.
ਐਕਟਰੈੱਸ ਕੰਗਨਾ ਉਹ ਕਲਾਕਾਰ ਹੈ ਜਿਸ ਨੇ ਕਿਸਾਨਾਂ ਦੇ ਬਾਰੇ ‘ਚ ਬੁਰਾ ਭਲਾ ਕਿਹਾ ਸੀ। ਕੰਗਨਾ ਰਣੌਤ ਨੇ ਪੰਜਾਬ ਦੀ ਇੱਕ ਬਜ਼ੁਰਗ ਬੇਬੇ ਮਹਿੰਦਰ ਕੌਰ ਦਾ ਮਜ਼ਾਕ ਵੀ ਉਡਾਇਆ ਸੀ। ਜਿਸ ਤੋਂ ਬਾਅਦ ਪੰਜਾਬੀ ਕਲਾਕਾਰ ਤੇ ਪੰਜਾਬੀਆਂ ਨੇ ਜੰਮ ਕੇ ਕੰਗਨਾ ਰਣੌਤ ਦੀ ਕਲਾਸ ਲਗਾਈ ਸੀ। ਗਾਇਕ ਰਣਜੀਤ ਬਾਵਾ ਨੇ ਵੀ ਕੰਗਨਾ ਨੂੰ ਖਰੀਆਂ-ਖਰੀਆਂ ਸੁਣਾਈਆਂ ਸੀ । ਜਿਸ ਕਰਕੇ ਕੰਗਨਾ ਨੇ ਰਣਜੀਤ ਬਾਵਾ ਨੂੰ ਬਲਾਕ ਕਰ ਦਿੱਤਾ ਸੀ। ਪਰ ਕੰਗਨਾ ਰਣੌਤ ਦਾ ਆਪਣੇ ਵਿਵਾਦਿਤ ਟਵੀਟਸ ਕਰਕੇ ਟਵਿੱਟਰ ਨੇ ਐਕਸ਼ਨ ਲੈਂਦੇ ਹੋਏ ਕੰਗਨਾ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਹੈ ।

0 Comments
0

You may also like