ਰਣਜੀਤ ਬਾਵਾ ਨੇ ਯੂਥ ਫੈਸਟੀਵਲ ਦੇ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਸ਼ੇਅਰ ਕੀਤੀ ਵੀਡੀਓ

written by Lajwinder kaur | June 07, 2019

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਰਣਜੀਤ ਬਾਵਾ ਜੋ ਕਿ ਅੱਜ-ਕੱਲ੍ਹ ਆਪਣੇ ਆਉਣ ਵਾਲੇ ਅਗਲੇ ਪ੍ਰੋਜੈਕਟ ‘ਚ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਲੱਗੇ ਹੋਏ ਹਨ। ਜੀ ਹਾਂ ਉਹ ਬਹੁਤ ਜਲਦ ਆਪਣਾ ਨਵਾਂ ਗੀਤ ‘ਅੱਧੀ ਰਾਤ’ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਣ ਵਾਲੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਇੱਕ ਵੀਡੀਓ ਕੁਝ ਦਿਨ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਕਾਲਜ ਦੇ ਦਿਨਾਂ ਦੇ ਸਮੇਂ ਨੂੰ ਯਾਦ ਕੀਤਾ ਹੈ। ਜਦੋਂ ਉਹ ਯੂਥ ਫੈਸਟੀਵਲ ‘ਚ ਭਾਗ ਲੈਂਦੇ ਹੁੰਦੇ ਸਨ। ਉਨ੍ਹਾਂ ਨੇ ਆਪਣੀ ਯਾਦਾਂ ਨੂੰ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ, ‘Youth Festival Te Eda Announce Krde hunde c Teams nu....Oh Din Yaad aa gye ...Kon Kon Participate krda reha ??? ( During shoot ADDHI RAAT )’

ਹੋਰ ਵੇਖੋ:‘ਯਾਦਾਂ ਲੈ ਕੇ ਚੱਲੇ, ਫੇਰ ਮਿਲਾਂਗੇ ਜੀ’- ਸਤਿੰਦਰ ਸਰਤਾਜ ਯੂਥ ਫੈਸਟੀਵਲ ਹਰ ਵਿਦਿਆਰਥੀ ਦੇ ਕਾਲਜ ਜੀਵਨ ਦਾ ਬਹੁਤ ਅਹਿਮ ਹਿੱਸਾ ਹੁੰਦਾ ਹੈ ਜਿਸ ਨਾਲ ਉਨ੍ਹਾਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ। ਇਸ ਤਰ੍ਹਾਂ ਰਣਜੀਤ ਬਾਵਾ ਨੇ ਆਪਣੀ ਯਾਦਾਂ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਆਪਣੇ ਗੀਤ ਅੱਧੀ ਰਾਤ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਆਪਣੇ ਕਾਲਜ ਦੇ ਯੂਥ ਫੈਸਟੀਵਲ ਦੇ ਦਿਨਾਂ ਨੂੰ ਅਨੁਭਵ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਉੱਤੇ ਇੱਕ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

0 Comments
0

You may also like