ਹਰ ਘਰ ਦੀ ਕਹਾਣੀ ਨੂੰ ਬਿਆਨ ਕਰੇਗਾ ਰਣਜੀਤ ਬਾਵਾ ਦਾ ਨਵਾਂ ਗਾਣਾ ‘ਮਾਹੀਆ’

Written by  Rupinder Kaler   |  February 14th 2020 04:03 PM  |  Updated: February 14th 2020 04:03 PM

ਹਰ ਘਰ ਦੀ ਕਹਾਣੀ ਨੂੰ ਬਿਆਨ ਕਰੇਗਾ ਰਣਜੀਤ ਬਾਵਾ ਦਾ ਨਵਾਂ ਗਾਣਾ ‘ਮਾਹੀਆ’

ਗਾਇਕ ਰਣਜੀਤ ਬਾਵਾ ਛੇਤੀ ਹੀ ਨਵਾਂ ਗਾਣਾ ਲੈ ਕੇ ਆ ਰਹੇ ਹਨ । ਇਸ ਗਾਣੇ ਨੂੰ ‘ਮਾਹੀਆ’ ਟਾਈਟਲ ਹੇਠ ਛੇਤੀ ਹੀ ਰਿਲੀਜ਼ ਕੀਤਾ ਜਾਵੇਗਾ । ਗਾਣੇ ਦਾ ਇੱਕ ਕਲਿੱਪ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਉਹਨਾਂ ਨੇ ਇਸ ਵੀਡੀਓ ਕਲਿੱਪ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਰਣਜੀਤ ਬਾਵਾ ਨੇ ਲਿਖਿਆ ਹੈ ਕਿ ‘ਮਾਹੀਆ ਇਸ ਹਫਤੇ ਆ ਜਾਣਾ ਹੈ, ਮੈਂ ਵਾਅਦਾ ਕਰਦਾ ਹਾਂ, ਤੁਸੀਂ ਇਸ ਗਾਣੇ ਨੂੰ ਸਾਰੀ ਉਮਰ ਸੁਣੋਗੇ ਤੇ ਪਿਆਰ ਦਿਓਗੇ ।

https://www.instagram.com/p/B8Q9qX9FNaQ/

ਇਹ ਇੱਕ ਅਜਿਹੇ ਪਿਆਰ ਤੇ ਰਿਸ਼ਤੇ ਦੀ ਕਹਾਣੀ ਹੈ ਜੋ ਹਰ ਘਰ ਵਿੱਚ ਆਪਾਂ ਦੇਖਦੇ ਹਾਂ । ਲਵੀ ਟਿੱਬੀ ਨੇ ਬਹੁਤ ਵਧੀਆ ਲਿਖਿਆ ਹੈ । ਇਹ ਗਾਣਾ ਮੇਰੇ ਦਿਲ ਦੇ ਕਰੀਬ ਹੈ ਸਾਰਿਆਂ ਦਾ ਧੰਨਵਾਦ ਇਸ ਨੂੰ ਸੋਹਣਾ ਬਨਾਉਣ ਲਈ’ ਜਿਸ ਤਰ੍ਹਾਂ ਦਾ ਰਣਜੀਤ ਬਾਵਾ ਨੇ ਆਪਣੇ ਗਾਣੇ ਨੂੰ ਕੈਪਸ਼ਨ ਦਿੱਤਾ ਹੈ ਉਸ ਤੋਂ ਲਗਦਾ ਹੈ ਕਿ ਇਹ ਗੀਤ ਬਹੁਤ ਹੀ ਭਾਵੁਕ ਹੋਵੇਗਾ ।

https://www.instagram.com/p/B8eB5UflAXx/

ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਲਵੀ ਟਿੱਬੀ ਨੇ ਲਿਖੇ ਹਨ ਜਦੋਂ ਕਿ ਇਸ ਨੂੰ ਮਿਊਜ਼ਿਕ ਪਵਨੀਤ ਵਿਰਗੀ ਨੇ ਦਿੱਤਾ ਹੈ । ਗੀਤ ਦੀ ਵੀਡੀਓ ਸਟਾਲਿਨਵੀਰ ਨੇ ਬਣਾਈ ਹੈ । ਰਣਜੀਤ ਬਾਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਡੈਡੀ ਕੂਲ ਮੁੰਡੇ ਫੂਲ-2 ਵਿੱਚ ਨਜ਼ਰ ਆਉਣ ਵਾਲੇ ਹਨ । ਇਸ ਤੋਂ ਇਲਾਵਾ ਉਹ ਇੱਕ ਹੋਰ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਵਿੱਚ ਬਿਜੀ ਹਨ ।

https://www.instagram.com/p/B8iess8lDef/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network