‘ਪੰਜਾਬ ਬੋਲਦਾ’ ਦਾ ਟੀਜ਼ਰ ਹੋਇਆ ਦਰਸ਼ਕਾਂ ਦੇ ਰੁਬਰੂ, ਰਣਜੀਤ ਬਾਵਾ ਨੇ ਕਿਹਾ- ‘ਬਾਲੀਵੁੱਡ ਵਾਲੀਏ ਨੀਂ ਸੁਣੀ ਕੰਨ ਖੋਲਕੇ’  

written by Lajwinder kaur | December 07, 2020

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਆਪਣੇ ਨਵੇਂ ਆਉਣ ਵਾਲੇ ਗੀਤ Punjab Bolda ਦੇ ਟੀਜ਼ਰ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਗਏ ਨੇ । ਇਹ ਗੀਤ ਕੰਗਨਾ ਰਣੌਤ ਨੇ ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਈ ਬਜ਼ੁਰਗ ਮਾਤਾ ਦੇ ਖਿਲਾਫ ਟਿੱਪਣੀ ਕੀਤੀ ਸੀ । ਉਸੇ ਬਜ਼ੁਰਗ ਮਾਤਾ ਨੂੰ ਸਮਰਪਿਤ ਇੱਕ ਗੀਤ ਰਣਜੀਤ ਬਾਵਾ ਜਲਦ ਲੈ ਕੇ ਆ ਰਹੇ ਨੇ । ਪੰਜਾਬੀ ਕਲਾਕਾਰ ਜਿਵੇਂ ਕੰਵਰ ਗਰੇਵਾਲ, ਐਮੀ ਵਿਰਕ, ਜਸਬੀਰ ਜੱਸੀ, ਦਿਲਜੀਤ ਦੋਸਾਂਝ ਤੋਂ ਇਲਾਵਾ ਕਈ ਗਾਇਕਾਂ ਨੇ ਟਵੀਟ ਕਰਕੇ ਕੰਗਨਾ ਰਣੌਤ ਦੀ ਕਲਾਸ ਲਗਾਈ ਸੀ । inside pic of kangna raunt   31 ਸੈਕਿੰਡ ਦੇ ਟੀਜ਼ਰ ‘ਚ ਕਿਸਾਨ ਪ੍ਰਦਰਸ਼ਨ ਦੀਆਂ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਨੇ । ਇਸ ਪ੍ਰਦਰਸ਼ਨ ‘ਚ ਪੰਜਾਬ ਕਿਸਾਨਾਂ ਦੇ ਨਾਲ ਹੁਣ ਪੂਰੇ ਦੇਸ਼ ਦਾ ਕਿਸਾਨ ਨਾਲ ਖੜ੍ਹਾ ਹੈ । ਟੀਜ਼ਰ ਨੂੰ ਰਣਜੀਤ ਬਾਵਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । inside pic of kanwar grewal ਇਸ ਗੀਤ ਦੇ ਬੋਲ Lovely Noor ਨੇ ਲਿਖੇ ਨੇ ਤੇ ਮਿਊਜ਼ਿਕ ਸੁੱਖ ਬਰਾੜ ਨੇ ਦਿੱਤਾ ਹੈ । Dhiman Productions ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਕਿਸਾਨਾਂ ਦੇ ਹੱਕਾਂ ਦੇ ਲਈ ਰਣਜੀਤ ਬਾਵਾ ਪਹਿਲਾਂ ਵੀ ਕਿਸਾਨੀ ਤੇ ਹੌਸਲੇ ਵਾਲੇ ਗੀਤ ਲੈ ਕੇ ਆ ਚੁੱਕੇ ਨੇ । punjab bold

0 Comments
0

You may also like