ਰਾਨੂੰ ਮੰਡਲ ਤੋਂ ਗਾਣਾ ਗਵਾਉਣ ਲਈ ਹਿਮੇਸ਼ ਰੇਸ਼ਮੀਆ ਨੂੰ ਕੀ-ਕੀ ਪਾਪੜ ਵੇਲਣੇ ਪਏ, ਵੀਡੀਓ ਆਇਆ ਸਾਹਮਣੇ

Written by  Rupinder Kaler   |  September 07th 2019 11:35 AM  |  Updated: September 07th 2019 11:35 AM

ਰਾਨੂੰ ਮੰਡਲ ਤੋਂ ਗਾਣਾ ਗਵਾਉਣ ਲਈ ਹਿਮੇਸ਼ ਰੇਸ਼ਮੀਆ ਨੂੰ ਕੀ-ਕੀ ਪਾਪੜ ਵੇਲਣੇ ਪਏ, ਵੀਡੀਓ ਆਇਆ ਸਾਹਮਣੇ

ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ ਤੇ ਗਾਣਾ ਗਾ ਕੇ ਮਸ਼ਹੂਰ ਹੋਈ ਰਾਨੂੰ ਮੰਡਲ ਦਾ ਨਾਂਅ ਅੱਜ ਹਰ ਇੱਕ ਦੀ ਜ਼ੁਬਾਨ ’ਤੇ ਹੈ । ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਤੋਂ ਬਾਅਦ ਰਾਨੂੰ ਮੰਡਲ ਹੁਣ ਹਿਮੇਸ਼ ਰੇਸ਼ਮੀਆ ਨਾਲ ਇੱਕ ਤੋਂ ਬਾਅਦ ਇੱਕ ਗਾਣੇ ਕਰ ਰਹੀ ਹੈ । ਪਰ ਕੀ ਤੁਹਾਨੂੰ ਪਤਾ ਹੈ ਕਿ ਰਾਨੂੰ ਤੋਂ ਗਾਣਾ ਗਵਾਉਣ ਲਈ ਹਿਮੇਸ਼ ਨੂੰ ਕਿੰਨੀ ਮਿਹਨਤ ਕਰਨੀ ਪਈ ਹੈ ।

ਸੋਸ਼ਲ ਮੀਡੀਆ ਤੇ ਹਿਮੇਸ਼ ਤੇ ਰਾਨੂੰ ਮੰਡਲ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਹਿਮੇਸ਼ ਰਾਨੂੰ ਨੂੰ ਵਾਰ ਵਾਰ ਸਮਝਾਉਂਦੇ ਨਜ਼ਰ ਆ ਰਹੇ ਹਨ । ਗਾਣਾ ਗਾਉਂਦੇ ਹੋਏ ਰਾਨੂੰ ਨੇ ਕਈ ਵਾਰ ਬਰੇਕ ਲਈ, ਇਸ ਦੌਰਾਨ ਹਿਮੇਸ਼ ਨੇ ਉਹਨਾਂ ਨੂੰ ਕਈ ਵਾਰ ਧੁੰਨ ਸਮਝਾਈ ।

ਰਾਨੂੰ ਫ਼ਿਲਮਾਂ ਦੇ ਗਾਣੇ ਸੁਣ ਕੇ ਗਾਉਂਦੀ ਹੁੰਦੀ ਸੀ, ਉਸ ਨੇ ਕਦੇ ਵੀ ਕਿਸੇ ਸੰਗੀਤਕਾਰ ਦੇ ਧੁੰਨ ਤੇ ਨਹੀਂ ਸੀ ਗਾਇਆ, ਇਸ ਲਈ ਹਿਮੇਸ਼ ਨੇ ਜਦੋਂ ਰਾਨੂੰ ਤੋਂ ਗਾਣਾ ਗਵਾਇਆ ਤਾਂ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪਈ । ਕਈ ਘੰਟਿਆ ਦੇ ਰਿਆਜ਼ ਤੋਂ ਬਾਅਦ ਰਾਨੂੰ ਦਾ ਗਾਣਾ ਸੰਭਵ ਹੋ ਸਕਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network