ਕਿਸਾਨਾਂ ਦੀ ਹੱਕ ‘ਚ ਰੈਪਰ ਬੋਹੇਮੀਆ ਤੇ ਗਗਨ ਕੋਕਰੀ ਨੇ ਕਹਿ ਦਿੱਤੀ ਇਹ ਵੱਡੀ ਗੱਲ

written by Lajwinder kaur | December 15, 2020

ਪੰਜਾਬ ਦੇ ਕਿਸਾਨਾਂ ਦਾ ਦਰਦ ਵਿਦੇਸ਼ ਦੇ ਲੋਕਾਂ ਨੂੰ ਵੀ ਮਹਿਸੂਸ ਹੋ ਰਿਹਾ ਹੈ । ਪਰ ਕੇਂਦਰ ਦੀ ਸਰਕਾਰ ਜੋ ਕਿ ਕਿਸਾਨਾਂ ਦੀ ਮੁਸ਼ਕਿਲ ਨੂੰ ਦੂਰ ਨਹੀਂ ਕਰ ਰਹੀ ਹੈ । ਪੰਜਾਬੀ ਮਿਊਜ਼ਿਕ ਜਗਤ ਜੋ ਕਿ ਕਿਸਾਨ ਵੀਰਾਂ ਦੇ ਨਾਲ ਪਹਿਲੇ ਦਿਨ ਤੋਂ ਨਾਲ ਖੜੀ ਹੋਈ ਹੈ । farmer protest pic  ਹੋਰ ਪੜ੍ਹੋ - ਦੇਖੋ ਵੀਡੀਓ: ਠੰਡ ‘ਚ ਬੈਠੇ ਬਜ਼ੁਰਗ ਕਿਸਾਨਾਂ ਦੇ ਪੈਰਾਂ ‘ਚ ਗਰਮ ਜੁੱਤੇ ਤੇ ਬੀਬੀਆਂ ਨੂੰ ਸ਼ਾਲ ਦਿੰਦੇ ਹੋਏ ਆਏ ਨਜ਼ਰ ਗਾਇਕ ਮਨਕਿਰਤ ਔਲਖ
ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਰੈਪਰ ਬੋਹੇਮੀਆ ਜਿਨ੍ਹਾਂ ਦਾ ਸਿੱਕਾ ਦੁਨੀਆ ਭਰ ‘ਚ ਚੱਲਦਾ ਹੈ । ਗਾਇਕ ਗਗਨ ਕੋਕਰੀ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਬੋਹੇਮੀਆ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਦੋਵਾਂ ਨੇ ਕਿਸਾਨਾਂ ਦੀ ਹਿਮਾਇਤ ਕਰਦੇ ਹੋਏ ਕਿਸਾਨੀ ਵਾਲੇ ਪੋਸਟਰ ਫੜੇ ਹੋਏ ਨੇ । gagan kokri and bohemia ਗਗਨ ਕੋਕਰੀ ਨੇ ਕੈਪਸ਼ਨ ‘ਚ ਲਿਖਿਆ- ‘FARMER ਭਾਵੇਂ ਇੰਡੀਆ ਦਾ ਹੋਵੇ ਭਾਵੇਂ ਪਾਕਿਸਤਾਨ ਦਾ ਬਸ ਹੱਕ ਜ਼ਰੂਰੀ ਹਮੇਸ਼ਾ ।  @iambohemia ਭਾਜੀ ਹਮੇਸ਼ਾ ਸਤਿਕਾਰ ਅਤੇ ਜਲਦੀ ਆ ਰਹੇ ਹਾਂ’ । ਹਾਲ ਹੀ ‘ਚ ਉਹ ਇੱਕ ਦਿਨ ਟਾਈਟਲ ਹੇਠ ਗੀਤ ਲੈ ਕੇ ਆਏ ਸੀ ਜਿਸ ‘ਚ ਉਨ੍ਹਾਂ ਨੇ ਇੰਡੀਆ ‘ਚ  ਕਿਸਾਨਾਂ ਦੇ ਨਾਲ ਹੋਏ ਧੱਕ ਨੂੰ ਪੇਸ਼ ਕੀਤਾ ਸੀ । farmer protest

 
View this post on Instagram
 

A post shared by Gagan Kokri (@gagankokri)

0 Comments
0

You may also like