Rapper Raftaar Divorce: 6 ਸਾਲ ਬਾਅਦ ਟੁੱਟਿਆ ਰਿਸ਼ਤਾ, ਪਤਨੀ ਕੋਮਲ ਤੋਂ ਲੈਣਗੇ ਤਲਾਕ!

Reported by: PTC Punjabi Desk | Edited by: Lajwinder kaur  |  June 23rd 2022 08:10 PM |  Updated: June 23rd 2022 08:10 PM

Rapper Raftaar Divorce: 6 ਸਾਲ ਬਾਅਦ ਟੁੱਟਿਆ ਰਿਸ਼ਤਾ, ਪਤਨੀ ਕੋਮਲ ਤੋਂ ਲੈਣਗੇ ਤਲਾਕ!

Rapper Raftaar Divorce: ਲਓ ਜੀ ਮਨੋਰੰਜਨ ਜਗਤ ਚੋਂ ਇੱਕ ਹੋਰ ਤਲਾਕ ਦੀ ਖਬਰ ਸਾਹਮਣੇ ਆਈ ਹੈ। ਇੱਕ ਹੋਰ ਨਾਮੀ ਜੋੜਾ ਤਲਾਕ ਲੈਣ ਜਾ ਰਿਹਾ ਹੈ। ਰੈਪਰ ਰਫਤਾਰ ਜੋ ਕਿ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹਨ।

ਉਨ੍ਹਾਂ ਨੇ ਕਈ ਹਿੱਟ ਰੈਪ ਗੀਤ ਦਿੱਤੇ ਹਨ। ਹੁਣ ਉਨ੍ਹਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਖਬਰ ਹੈ ਕਿ ਰਫਤਾਰ ਆਪਣੇ ਵਿਵਾਹਿਕ ਰਿਸ਼ਤੇ ਨੂੰ ਖਤਮ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ 6 ਸਾਲਾਂ ਬਾਅਦ ਰਫਤਾਰ ਆਪਣੀ ਪਤਨੀ ਤੋਂ ਵੱਖ ਹੋਣ ਜਾ ਰਹੇ ਹਨ। ਉਹ ਨੇ ਆਪਣੀ ਪਤਨੀ ਕੋਮਲ ਵੋਹਰਾ ਤੋਂ ਤਲਾਕ ਲਈ ਅਰਜ਼ੀ ਦਿੱਤੀ ਹੈ।

image source Instagram

ਹੋਰ ਪੜ੍ਹੋ : ਸ਼ੇਰ ਬੱਗਾ ਫ਼ਿਲਮ ਦਾ ਨਵਾਂ ਗੀਤ ‘Jaadu Di Shadi’ ਹੋਇਆ ਰਿਲੀਜ਼, ਜਾਣੋ ਕੌਣ ਹੈ ਸੋਨਮ ਬਾਜਵਾ ਦੀ ਜਾਦੂ ਦੀ ਛੜੀ

image source Instagram

ਰਿਪੋਰਟ ਦੇ ਅਨੁਸਾਰ, ਜੋੜੇ ਨੇ ਦਸੰਬਰ 2016 ਵਿੱਚ ਵਿਆਹ ਕੀਤਾ ਸੀ ਅਤੇ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਸਨ। ਦੋਵਾਂ ਨੇ ਮਹਾਮਾਰੀ ਦੇ ਸਮੇਂ ਵਿੱਚ 2020 ਵਿੱਚ ਤਲਾਕ ਲਈ ਅਰਜ਼ੀ ਦਿੱਤੀ ਹੈ। ਜਾਣਕਾਰੀ ਮੁਤਾਬਕ ਉਹ 6 ਅਕਤੂਬਰ ਨੂੰ ਤਲਾਕ ਦੇ ਕਾਗਜ਼ (ਰਫਤਾਰ ਅਤੇ ਕੋਮਲ) 'ਤੇ ਦਸਤਖਤ ਕਰਨਗੇ। ਵਿਆਹ ਦੇ ਬਾਅਦ ਤੋਂ ਹੀ ਇਸ ਜੋੜੇ ਵਿਚਾਲੇ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ, ਜਿਸ ਤੋਂ ਬਾਅਦ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ।

image source Instagram

ਖ਼ਬਰ ਇਹ ਵੀ ਹੈ ਕਿ, 'ਇਸ ਬਾਰੇ ਸਿਰਫ਼ ਨਜ਼ਦੀਕੀ ਲੋਕ ਹੀ ਜਾਣਦੇ ਹਨ'। ਹਾਲਾਂਕਿ ਦੋਵਾਂ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੋਮਲ ਅਤੇ ਰਫਤਾਰ ਦੀ ਮੁਲਾਕਾਤ 2011 ਵਿੱਚ ਇੱਕ ਦੋਸਤ ਦੇ ਘਰ ਹੋਈ ਸੀ।

ਦੋਵਾਂ ਨੇ ਪੰਜ ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਰਫਤਾਰ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਪੋਸਟ ਵੀ ਕੀਤੀਆਂ ਸਨ। ਫਿਲਹਾਲ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ ਅਤੇ ਆਪਣੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network