ਬਚਪਨ 'ਚ ਕਿਵੇਂ ਦਿਖਦੇ ਸਨ ਕਲਾਕਾਰ ,ਵੇਖੋ ਬਚਪਨ ਦੀਆਂ ਤਸਵੀਰਾਂ 

Written by  Shaminder   |  October 10th 2018 12:26 PM  |  Updated: July 08th 2019 03:05 PM

ਬਚਪਨ 'ਚ ਕਿਵੇਂ ਦਿਖਦੇ ਸਨ ਕਲਾਕਾਰ ,ਵੇਖੋ ਬਚਪਨ ਦੀਆਂ ਤਸਵੀਰਾਂ 

ਬਚਪਨ ਹਰ ਕਿਸੇ ਨੂੰ ਪਿਆਰਾ ਲੱਗਦਾ ਹੈ । ਕਿਉਂਕਿ ਬਚਪਨ ਅਜਿਹਾ ਸਮਾਂ ਹੁੰਦਾ ਹੈ ਜਦੋਂ ਇਨਸਾਨ ਹਰ ਤਰ੍ਹਾਂ ਦੇ ਫਿਕਰਾਂ ਨੂੰ ਭੁਲਾ ਕੇ ਖੇਡਦਾ ਮੱਲਦਾ ਅਤੇ ਆਪਣੀ ਹੀ ਦੁਨੀਆ 'ਚ ਗੁਆਚਿਆ ਰਹਿੰਦਾ ਹੈ । ਇਸ ਅਭੋਲ ਉਮਰ 'ਚ ਕਿਸੇ ਨੂੰ ਕੁਝ ਵੀ ਪਤਾ  ਨਹੀਂ ਹੁੰਦਾ ਕਿ ਵੱਡਾ ਹੋ ਕੇ ਉਹ ਕੀ ਬਣੇਗਾ । ਅੱਜ ਦੇ ਜੋ ਸੇਲੀਬਰੇਟੀ ਹਨ ਉਨ੍ਹਾਂ ਨੇ ਵੀ ਬਚਪਨ ਹੰਡਾਇਆ ਹੈ ਅਤੇ ਬੇਸ਼ੱਕ ਅੱਜ ਉਹ ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਨੇ । ਪਰ ਬਚਪਨ 'ਚ ਉਹ ਵੀ ਆਮ ਬੱਚਿਆਂ ਵਾਂਗ ਖੇਡਿਆ ਕਰਦੇ ਸਨ ਅਤੇ ਆਪਣੀ ਜ਼ਿੰਦਗੀ ਨੂੰ ਆਪਣੇ ਹੀ ਅੰਦਾਜ਼ 'ਚ ਜਿਉਂਦੇ ਸਨ । ਅੱਜ ਅਸੀਂ ਇਨ੍ਹਾਂ ਸੈਲੀਬਰੇਟੀਜ਼ ਦੇ ਬਚਪਨ ਦੀਆਂ ਕੁਝ ਤਸਵੀਰਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਦਾਕਾਰਾ ਵਾਮਿਕਾ ਗੱਬੀ ਦੀ ਜਿਨ੍ਹਾਂ ਨੇ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਵਿਖਾਈ ਹੈ ।

ਹੋਰ ਵੇਖੋ : ‘ਇੱਕ ਵਾਰੀ ਮਿਲੋ ਬਾਬਾ ਜੀ’ ਪ੍ਰਮਾਤਮਾ ਦੀ ਬੰਦਗੀ ‘ਚ ਬੋਲੇ ਵੀਤ ਬਲਜੀਤ

ਵੇਖੋ ਬਚਪਨ 'ਚ ਵਾਮਿਕਾ ਕਿੰਨੀ ਕਿਊਟ ਦਿਖਦੀ ਸੀ । ਇਸ ਤੋਂ ਅੱਜਕੱਲ੍ਹ ਬੇਹੱਦ ਸਟਾਈਲਿਸ਼ ਦਿਖਣ ਵਾਲੇ ਗਾਇਕ ਸਿੱਪੀ ਗਿੱਲ ਵੀ ਛੋਟੇ ਸਰਦਾਰ ਦੇ ਰੂਪ 'ਚ ਕਿੰਨੇ ਕਿਊਟ 'ਤੇ ਮਾਸੂਮ ਲੱਗ ਰਹੇ ਨੇ ਪਰ ਇਸ ਤਸਵੀਰ 'ਚ ਉਹ ਆਪਣੇ ਹੀ ਟਸ਼ਨ 'ਚ ਨਜ਼ਰ ਆ ਰਹੇ ਨੇ ।

ਸਿੰਮੀ ਚਾਹਲ ਨੂੰ ਵੇਖ ਲਓ ਮੁਸਕਰਾਹਟਾਂ ਬਿਖੇਰਨ ਵਾਲੀ ਅੱਜ ਦੀ ਇਹ ਅਦਾਕਾਰਾ ਬਚਪਨ 'ਚ ਵੀ ਇਸ ਤਰ੍ਹਾਂ ਹੀ ਆਪਣੀਆਂ ਮੁਸਕਰਾਹਟ ਬਿਖੇਰਦੀ ਰਹੀ ਹੈ ।

ਪ੍ਰਿੰਸ ਨਰੂਲਾ ਜਿੱਥੇ ਹੁਣ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਨੇ ।ਪੂਤ ਦੇ ਪੈਰ ਪਾਲਣੇ 'ਚ ਹੀ ਦਿੱਸਣ ਲੱਗ ਪੈਂਦੇ ਨੇ ਅਤੇ ਜਵਾਨੀ 'ਚ ਆ ਕੇ ਉਨ੍ਹਾਂ ਨੇ ਇਹ ਸਾਬਿਤ ਵੀ ਕਰ ਵਿਖਾਇਆ ।

ਗੱਲ ਜੇ ਅੱਜ ਦੇ ਰੈਪਰ ਸਟਾਰ ਬੋਹੀਮੀਆ ਦੀ ਕਰੀਏ ਤਾਂ ਉਹ ਜਿੰਨੇ ਸਟਾਈਲਿਸ਼ ਹੁਣ ਨੇ ਓਨੇ ਹੀ ਬਚਪਨ ਵਿੱਚ ਵੀ ਸਨ ।

ਖੂਬਸੂਰਤ ਰੂਹਾਨੀ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਉਹ ਬਚਪਨ 'ਚ ਥੋੜੇ ਵੱਖਰੀ ਲੁਕ 'ਚ ਨਜ਼ਰ ਆਉਂਦੇ ਸਨ । ਤੁਸੀਂ ਵੀ ਵੇਖੋ ਇਨ੍ਹਾਂ ਸਟਾਰਸ ਦੇ ਬਚਪਨ ਦੀਆਂ ਕੁਝ ਤਸਵੀਰਾਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network