ਯਾਰੀ ‘ਚ ਗੱਦਾਰੀ ਨੂੰ ਪੇਸ਼ ਕਰਦਾ ਹੈ ਰਸ਼ੀਦ ਖ਼ਾਨ ਦਾ ਨਵਾਂ ਗੀਤ, ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ, ਦੇਖੋ ਵੀਡੀਓ

Written by  Lajwinder kaur   |  April 23rd 2019 12:43 PM  |  Updated: April 23rd 2019 12:45 PM

ਯਾਰੀ ‘ਚ ਗੱਦਾਰੀ ਨੂੰ ਪੇਸ਼ ਕਰਦਾ ਹੈ ਰਸ਼ੀਦ ਖ਼ਾਨ ਦਾ ਨਵਾਂ ਗੀਤ, ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਉੱਭਰਦੇ ਹੋਏ ਪੰਜਾਬੀ ਗਾਇਕ ਰਸ਼ੀਦ ਖ਼ਾਨ ਜੋ ਕਿ ਆਪਣਾ ਨਵਾਂ ਗੀਤ ‘ਗੱਦਾਰ’ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਸ਼ਾਨਦਾਰ ਆਵਾਜ਼ ਦੇ ਨਾਲ ਗਾਇਆ ਹੈ। ‘ਗੱਦਾਰ’ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਚੰਡੀਗੜ੍ਹ ਰਿਕਾਰਡਸ ਦੇ ਯੂਟਿਊਬ ਚੈਨਲ ਉੱਤੇ ਵੀ ਦੇਖਿਆ ਜਾ ਸਕਦਾ ਹੈ।

ਹੋਰ ਵੇਖੋ:ਬੀ ਪਰਾਕ ਨੂੰ ਗਾਇਕੀ ਤੋਂ ਇਲਾਵਾ ਪਸੰਦ ਹੈ ਕੁਕਿੰਗ, ਹਰ ਗੀਤ ਦੇ ਮਿਲੀਅਨ ਵਿਊਜ਼ ਹੋਣ ‘ਤੇ ਕਰਦੇ ਨੇ ਕੁਕਿੰਗ, ਦੇਖੋ ਵੀਡੀਓ

‘ਗੱਦਾਰ’ ਗੀਤ ਦੇ ਬੋਲ ਸੁੱਖਾ ਨੌਂਸ਼ਹਿਰੇਵਾਲਾ ਨੇ ਲਿਖੇ ਹਨ ਅਤੇ ਮਿਊਜ਼ਿਕ ਫੋਕ ਸਟਾਈਲ ਨੇ ਦਿੱਤਾ ਹੈ। ਮੁਨੀਸ਼ ਕਲਿਆਣ ਨੇ ਗੀਤ ਦੀ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਹੈ। ਵੀਡੀਓ ‘ਚ ਅਦਾਕਾਰੀ ਵੀ ਖੁਦ ਰਸ਼ੀਦ ਖ਼ਾਨ ਨੇ ਕੀਤੀ ਹੈ। ਗੀਤ ਦੀ ਵੀਡੀਓ ‘ਚ ਪੇਸ਼ ਕੀਤਾ ਗਿਆ ਹੈ ਕਿ ਕਿਵੇਂ ਦੋਸਤੀ ‘ਚ ਕਿਵੇਂ ਲੋਕ ਧੋਖਾ ਦਿੰਦੇ ਹਨ। ਗਾਇਕ ਰਸ਼ੀਦ ਖ਼ਾਨ ਨੇ ਆਪਣੇ ਗੀਤ ਦੇ ਰਾਹੀਂ ਧੋਖੇਬਾਜ਼ ਦੋਸਤਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ‘ਗੱਦਾਰ’ ਗੀਤ ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network