ਬਾਲੀਵੁੱਡ ਡੈਬਿਊ ਨੂੰ ਲੈ ਕੇ ਰਸ਼ਮਿਕਾ ਮੰਡਾਨਾ ਨੇ ਦੱਸਿਆ ਆਪਣਾ ਤਜ਼ਰਬਾ, ਜਾਣੋ ਅਦਾਕਾਰਾ ਨੇ ਕੀ ਕਿਹਾ

written by Pushp Raj | September 23, 2022

Rashmika Mandanna news: ਸਾਊਥ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਇਨ੍ਹੀਂ ਦਿਨੀਂਂ  ਆਪਣੀ ਫ਼ਿਲਮ 'ਗੁੱਡਬਾਏ' ਨੂੰ ਲੈ ਕੇ ਸੁਰਖੀਆਂ 'ਚ ਹੈ। ਰਸ਼ਮਿਕਾ ਆਪਣੀ ਇਸ ਫ਼ਿਲਮ ਨਾਲ ਆਪਣਾ ਪਹਿਲਾਂ ਡੈਬਿਊ ਕਰਨ ਜਾ ਰਹੀ ਹੈ। ਰਸ਼ਮਿਕਾ ਦੇ ਫੈਨਜ਼ ਉਸ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

Image Source: Instagram

ਹੁਣ ਰਸ਼ਮਿਕਾ ਨੇ ਆਪਣੇ ਬਾਲੀਵੁੱਡ ਡੈਬਿਊ ਬਾਰੇ ਆਪਣੇ ਤਜ਼ਰਬਾ ਸ਼ੇਅਰ ਕੀਤਾ ਹੈ। ਬਾਲੀਵੁੱਡ ਡੈਬਿਊ 'ਤੇ ਰਸ਼ਮਿਕਾ ਮੰਡਾਨਾ ਨੇ ਵੱਡੀ ਗੱਲ ਕਹੀ, ਅਦਾਕਾਰਾ ਨੇ ਕਿਹਾ ਕਿ ਹਿੰਦੀ ਵਿੱਚ ਡਬਿੰਗ ਕਰਨਾ ਉਸ ਲਈ ਬੇਹੱਦ ਚੁਣੌਤੀਪੂਰਨ ਸੀ। ਵਿਕਾਸ ਬਹਿਲ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫ਼ਿਲਮ 'ਚ ਰਸ਼ਮਿਕਾ ਮੰਡਾਨਾ ਅਮਿਤਾਭ ਦੀ ਧੀ ਤਾਰਾ ਭੱਲਾ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ।

ਰਸ਼ਮਿਕਾ ਨੇ ਕਿਹਾ ਕਿ ਉਨ੍ਹਾਂ ਨੇ ਹਿੰਦੀ ਭਾਸ਼ਾ ਉੱਤੇ ਕਾਫੀ ਕੰਮ ਕੀਤਾ। ਫ਼ਿਲਮ ਵਿੱਚ ਤਾਰਾ ਭੱਲਾ ਦਾ ਕਿਰਦਾਰ ਨਿਭਾਉਣ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ। ਤਾਰਾ ਭੱਲਾ ਦਾ ਕਿਰਦਾਰ ਮਨੋਰੰਜਕ ਹੋਣ ਦੇ ਨਾਲ-ਨਾਲ ਰੂੜੀਵਾਦੀ ਫੈਸਲੇ 'ਤੇ ਸਵਾਲ ਵੀ ਕਰ ਰਿਹਾ ਹੈ। ਉਹ ਤਰਕ ਵਿੱਚ ਵਿਸ਼ਵਾਸ ਰੱਖਦੀ ਹੈ ਪਰ ਭਾਵਨਾਵਾਂ ਦੀ ਮਹੱਤਤਾ ਨੂੰ ਸਮਝਦੀ ਹੈ।

Image Source: Instagram

ਇਸ ਫ਼ਿਲਮ ਰਾਹੀਂ ਰਸ਼ਮੀਕਾ ਪਹਿਲੀ ਵਾਰ ਹਿੰਦੀ ਵਿੱਚ ਪੂਰੀ ਫ਼ਿਲਮ ਡਬ ਕਰਦੀ ਨਜ਼ਰ ਆਵੇਗੀ। ਰਸ਼ਮਿਕਾ ਨੇ ਕਿਹਾ, 'ਮੇਰੇ ਲਈ ਹਰ ਸਮੇਂ ਅਤੇ ਸਾਰੀਆਂ ਭਾਸ਼ਾਵਾਂ ਵਿੱਚ ਡਬਿੰਗ ਕਰਨਾ ਬਹੁਤ ਮੁਸ਼ਿਕਲ ਹੁੰਦਾ ਹੈ। ਮੇਰੇ ਲਈ ਹਿੰਦੀ ਵਿੱਚ ਡਬਿੰਗ ਕਾਫੀ ਚੁਣੌਤੀਪੂਰਨ ਸੀ ਪਰ ਇਸ ਦੇ ਨਾਲ ਹੀ ਮੈਂ ਇੱਕ ਨਵੀਂ ਭਾਸ਼ਾ ਸਿੱਖ ਲਈ। ਹੁਣ ਮੈਨੂੰ ਇੱਕ ਹੋਰ ਭਾਸ਼ਾ ਆਉਂਦੀ ਹੈ।

ਫ਼ਿਲਮ 'ਗੁੱਡਬਾਏ' ਦੀ ਕਹਾਣੀ ਬਾਰੇ ਗੱਲ ਕਰੀਏ ਤਾਂ ਇਹ ਇੱਕ ਅਜਿਹੀ ਕਹਾਣੀ ਹੈ ਜੋ ਤੁਹਾਡੇ ਦਿਲ ਦੇ ਹਰ ਜਜ਼ਬਾਤਾਂ ਨੂੰ ਛੂਹ ਲੈਂਦੀ ਹੈ ਅਤੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦੇ ਨਾਲ-ਨਾਲ ਤੁਹਾਨੂੰ ਆਪਣੇ ਪਿਆਰਿਆਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਏਗੀ।

Image Source: Instagram

ਹੋਰ ਪੜ੍ਹੋ: ਕੌਣ ਹੈ ਆਮਿਰ ਖ਼ਾਨ ਦੇ ਹੋਣ ਵਾਲੇ ਜਵਾਈ ਨੂਪੁਰ ਸ਼ਿਖਰੇ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਰਸ਼ਮੀਕਾ ਫ਼ਿਲਮ 'ਚ ਅਮਿਤਾਭ ਬੱਚਨ, ਨੀਨਾ ਗੁਪਤਾ, ਸੁਨੀਲ ਗਰੋਵਰ, ਪਵੇਲ ਗੁਲਾਟੀ, ਆਸ਼ੀਸ਼ ਵਿਦਿਆਰਥੀ ਅਤੇ ਐਲੀ ਅਵਰਾਮ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੀ ਨਜ਼ਰ ਆਵੇਗੀ। ਇਹ ਫ਼ਿਲਮ ਏਕਤਾ ਕਪੂਰ ਦੀ ਬਾਲਾਜੀ ਮੋਸ਼ਨ ਪਿਕਚਰਜ਼ ਵੱਲੋਂ ਗੁੱਡ ਕੰਪਨੀ ਦੇ ਸਹਿਯੋਗ ਨਾਲ ਨਿਰਮਿਤ ਕੀਤੀ ਗਈ ਹੈ। ਫ਼ਿਲਮ 'ਗੁੱਡਬਾਏ' 7 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

You may also like