ਜਦੋਂ ਇਸ ਮਜਬੂਰੀ 'ਚ ਅਦਾਕਾਰਾ ਨੂੰ ਕਰਨਾ ਪਿਆ ਆਟੋ 'ਚ ਸਫ਼ਰ, ਸ਼ੇਅਰ ਕੀਤਾ ਵੀਡੀਓ

Written by  Shaminder   |  March 02nd 2020 05:16 PM  |  Updated: March 02nd 2020 05:16 PM

ਜਦੋਂ ਇਸ ਮਜਬੂਰੀ 'ਚ ਅਦਾਕਾਰਾ ਨੂੰ ਕਰਨਾ ਪਿਆ ਆਟੋ 'ਚ ਸਫ਼ਰ, ਸ਼ੇਅਰ ਕੀਤਾ ਵੀਡੀਓ

ਮਸਤ-ਮਸਤ ਗਰਲ ਰਵੀਨਾ ਟੰਡਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਰਵੀਨਾ ਟੰਡਨ ਆਟੋ 'ਚ ਸਫ਼ਰ ਕਰਦੀ ਹੋਈ ਨਜ਼ਰ ਆ ਰਹੀ ਹੈ ।ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ ।ਇਸ ਵੀਡੀਓ 'ਚ ਉਹ ਆਟੋ ਵਾਲੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ ।ਆਟੋ ਵਾਲਾ ਉਨ੍ਹਾਂ ਨੂੰ ਪਛਾਣ ਲੈਂਦਾ ਹੈ, ਉਹ ਕਹਿੰਦਾ ਹੈ ਕਿ ਉਹ ਉਨ੍ਹਾਂ ਦਾ ਫੈਨ ਹੈ ।

ਹੋਰ ਵੇਖੋ:ਮੰਗਣੀ ਦੇ ਬਾਵਜੂਦ ਅਕਸ਼ੇ ਕੁਮਾਰ ਤੇ ਰਵੀਨਾ ਟੰਡਨ ਦਾ ਨਹੀਂ ਹੋਇਆ ਵਿਆਹ, ਇਹ ਸੀ ਵਜ੍ਹਾ

https://www.instagram.com/p/B9KBWFJHyrs/

ਪਹਿਲੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਭਤੀਜੀ ਦੀ ਮਹਿੰਦੀ ਸੈਰੇਮਨੀ 'ਚ ਜਾਣ ਲਈ ਕਾਰ ਦਾ ਇੰਤਜ਼ਾਰ ਕਰਦੇ ਹੋਏ ਕਾਫੀ ਦੇਰ ਹੋ ਗਈ ਤਾਂ ਮੈਂ ਆਟੋ ਲੈ ਲਿਆ, ਜਿਸ ਤੋਂ ਬਾਅਦ ਮੈਂ ਅਤੇ ਰਾਸ਼ਾ ਦੋਨਾਂ ਨੇ ਆਟੋ ਦੀ ਸ਼ਾਨਦਾਰ ਸਵਾਰੀ ਦਾ ਮਜ਼ਾ ਲਿਆ ।

https://www.instagram.com/p/B9KDp_-nRPY/

ਮੁੰਬਈ ਦੇ ਆਟੋ ਵਾਲੇ ਕਮਾਲ ਦੇ ਹਨ ਅਤੇ ਕੁਲ ਮਿਲਾ ਕੇ ਰਾਖੇ ਹਨ'। ਰਵੀਨਾ ਟੰਡਨ ਨੇ ਦੂਜਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਅਤੇ ਯੂਜਰਸ ਨੂੰ ਜਵਾਬ ਦਿੱਤਾ ਜੋ ਪੁੱਛ ਰਹੇ ਸਨ ਕਿ ਅਰਸ਼ਦ ਚਾਚਾ ਨੇ ਉਨ੍ਹਾਂ ਨੂੰ ਪਛਾਣਿਆ ਜਾਂ ਨਹੀਂ ਤਾਂ ਦੱਸ ਦੇਵਾਂ ਕਿ ਉਨ੍ਹਾਂ ਨੇ ਮੈਨੂੰ ਪਛਾਣ ਲਿਆ' ।

https://www.instagram.com/p/B9L_ABdnTMA/

ਉਨ੍ਹਾਂ ਨੇ ਆਪਣੀ ਭਤੀਜੀ ਦੇ ਵਿਆਹ ਦੀਆਂ ਰਸਮਾਂ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network