ਰਵੀਨਾ ਟੰਡਨ ਨੇ ਯਸ਼ਰਾਜ ਮੁਖਾਤੇ ਤੇ ਸ਼ਹਿਨਾਜ਼ ਗਿੱਲ ਦੇ ‘ਸਾਡਾ ਕੁੱਤਾ ਕੁੱਤਾ’ ‘ਤੇ ਬਣਾਈ ਫ਼ਨੀ ਵੀਡੀਓ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਮਾਂ-ਧੀ ਦਾ ਇਹ ਵੀਡੀਓ

written by Lajwinder kaur | December 20, 2020

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਰਵੀਨਾ ਟੰਡਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਹਾਲ ਹੀ ‘ਚ ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ । raveen tandon pic  ਇਸ ਵਡੀਓ ‘ਚ ਉਹ ਆਪਣੀ ਬੇਟੀ ਦੇ ਨਾਲ ਯਸ਼ਰਾਜ ਮੁਖਾਤੇ ਤੇ ਸ਼ਹਿਨਾਜ਼ ਗਿੱਲ ਦੇ ਵਾਇਰਲ ਹੋਏ ਰੈਪ ਵੀਡੀਓ ‘ਕੀ ਕਰਾਂ ਮੈਂ ਮਰ ਜਾਵਾਂ, ਤੁਹਾਡੀ ਫੀਲਿੰਗ ਤੁਹਾਡੀ , ਤੁਹਾਡਾ ਕੁੱਤਾ ਟੌਮੀ ਸਾਡਾ ਕੁੱਤਾ, ਕੁੱਤਾ’ ਤੇ ਫ਼ਨੀ ਵੀਡੀਓ ਬਣਾਉਂਦੀ ਹੋਈ ਦਿਖਾਈ ਦਿੱਤੀ । ਦਰਸ਼ਕਾਂ ਨੂੰ ਇਹ ਵੀਡਓ ਖੂਬ ਪਸੰਦ ਆ ਰਿਹਾ ਹੈ । shehnaaz gill pic ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਦਰਸ਼ਕ ਮਾਂ-ਬੇਟੀ ਦੀ ਐਕਟਿੰਗ ਨੂੰ ਖੂਬ ਪਸੰਦ ਕਰ ਰਹੇ ਨੇ । ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ । raveena tandon inside pic  

0 Comments
0

You may also like