ਰਵੀਨਾ ਟੰਡਨ ਨੇ ਸ਼ੇਅਰ ਕੀਤੀਆਂ ਆਪਣੀ ਪਾਲਤੂ ਬਿੱਲੀ ਦੇ ਨਾਲ ਇਹ ਕਿਊਟ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਪਾਲਤੂ ਬਿੱਲੀ ਪੁਮਾ ਦੇ ਨਾਲ ਕੁਝ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਇਹ ਚੀਜ਼ਾਂ ਨੇ ਜੋ ਮੈਨੂੰ ਖੁਸ਼ੀ ਦਿੰਦੀਆਂ ਨੇ’ ।
Vote for your favourite : https://www.ptcpunjabi.co.in/voting/
ਰਵੀਨਾ ਟੰਡਨ ਨੇ ਪੰਜ ਫੋਟੋਆਂ ਸ਼ੇਅਰ ਕੀਤੀਆਂ ਨੇ ਜਿਸ ‘ਚ ਉਹ ਆਪਣੀ ਕੈਟ ਦੇ ਨਾਲ ਵੱਖ-ਵੱਖ ਪੋਜ਼ ‘ਚ ਨਜ਼ਰ ਆ ਰਹੇ ਨੇ । ਫੈਨਜ਼ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ । ਹੁਣ ਤੱਕ ਇਨ੍ਹਾਂ ਤਸਵੀਰਾਂ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।
ਜੇ ਗੱਲ ਕਰੀਏ ਰਵੀਨਾ ਟੰਡਨ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਨੂੰ ਕਈ ਸਪੁਰ ਹਿੱਟ ਫ਼ਿਲਮਾਂ ਜਿਵੇਂ ਮੋਹਰਾ,ਅੰਦਾਜ਼ ਅਪਨਾ ਅਪਨਾ, ਦਿਲਵਾਲੇ, ਲਾਡਲਾ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਫ਼ਿਲਮੀ ਦੁਨੀਆ ਤੋਂ ਬਾਅਦ ਹੁਣ ਉਹ ਟੀਵੀ ਜਗਤ ‘ਚ ਕੰਮ ਕਰ ਰਹੇ ਨੇ । ਉਹ ਕਈ ਨਾਮੀ ਰਿਆਲਟੀ ਸ਼ੋਅ ‘ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਨੇ ।