ਰਵੀ ਸਿੰਘ ਖਾਲਸਾ ਨੇ ਕਿਹਾ ‘ਕਿਡਨੀ ਟਰਾਂਸਪਲਾਂਟ ਦੌਰਾਨ ਮੈਨੂੰ ਬਹੁਤ ਦਰਦ ਚੋਂ ਗੁਜ਼ਰਨਾ ਪਿਆ,ਪਰ ਤੁਹਾਡੀਆਂ ਦੁਆਵਾਂ ਨਾਲ ਮੈਂ ਰਿਕਵਰ ਹੋ ਰਿਹਾ ਹਾਂ’

written by Shaminder | July 21, 2022

ਰਵੀ ਸਿੰਘ ਖਾਲਸਾ (Ravi Singh Khalsa )  ਜਿਨ੍ਹਾਂ ਦਾ ਬੀਤੇ ਦਿਨੀਂ ਕਿਡਨੀ ਟਰਾਂਸਪਲਾਂਟ ਸਫਲ ਤਰੀਕੇ ਨਾਲ ਹੋ ਗਿਆ ਹੈ । ਜਿਸ ਦੀ ਜਾਣਕਾਰੀ ਵੀ ਉਨ੍ਹਾਂ ਨੇ ਬੀਤੇ ਦਿਨੀਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮੁੜ ਤੋਂ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਮੈਨੂੰ ਕਿਡਨੀ ਟਰਾਂਸਪਲਾਂਟ ਦੇ ਦੌਰਾਨ ਬਹੁਤ ਸਾਰੇ ਦਰਦ ਚੋਂ ਗੁਜ਼ਰਨਾ ਪਿਆ ਹੈ ।

ਹੋਰ ਪੜ੍ਹੋ : ਰਵੀ ਸਿੰਘ ਖਾਲਸਾ ਦਾ ਚੱਲ ਰਿਹਾ ਕਿਡਨੀ ਦਾ ਇਲਾਜ ਕਿਹਾ ‘ਦਿਨ ‘ਚ ਚਾਰ ਵਾਰ ਹੁੰਦਾ ਹੈ ਡਾਇਲਾਸਿਸ’

ਪਰ ਤੁਹਾਡੀਆਂ ਦੁਆਵਾਂ ਦੀ ਬਦੌਲਤ ਮੈਂ ਰਿਕਵਰ ਹੋ ਰਿਹਾ ਹਾਂ । ਇਸ ਦੇ ਨਾਲ ਹੀ ਰਵੀ ਸਿੰਘ ਖਾਲਸਾ ਨੇ ਸਭ ਦਾ ਸ਼ੁਕਰੀਆ ਅਦਾ ਵੀ ਕੀਤਾ ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਕਿਡਨੀ ਵਰਸ਼ਾ ਦਕਸ਼ਾ ਦਾ ਧੰਨਵਾਦ ਕਰਦਿਆਂ ਲਿਖਿਆ ਕਿ ‘ ਮੈਨੂੰ ਜੀਵਨ ਦਾ ਤੋਹਫ਼ਾ ਦੇਣ ਦੇ ਲਈ ਵਰਸ਼ਾ ਦਕਸ਼ਾ ਦਾ ਧੰਨਵਾਦ।

ravi singh khalsa with doner

ਹੋਰ ਪੜ੍ਹੋ :  ਪੂਰੀ ਦੁਨੀਆ ਸੇਵਾ ਦੇ ਕੰਮਾਂ ਲਈ ਜਾਣੇ ਜਾਂਦੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦੇ ਟਵਿੱਟਰ ਅਕਾਊਂਟ ‘ਤੇ ਭਾਰਤ ‘ਚ ਲਾਈ ਗਈ ਪਾਬੰਦੀ

ਮੈਂ, ਮੇਰਾ ਪਰਿਵਾਰ ਅਤੇ ਮੇਰੇ ਦੋਸਤ ਕਦੇ ਵੀ ਇਸ ਦਿਆਲਤਾ ਨੂੰ ਭੁੱਲ ਨਹੀਂ ਸਕਣਗੇ’ ।ਰਵੀ ਸਿੰਘ ਖਾਲਸਾ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਲੋਕ ਜਲਦ ਹੀ ਉਨ੍ਹਾਂ ਦੀ ਸਿਹਤਮੰਦੀ ਲਈ ਅਰਦਾਸ ਕਰ ਰਹੇ ਹਨ । ਦੱਸ ਦਈਏ ਕਿ ਰਵੀ ਸਿੰਘ ਖਾਲਸਾ, ਖਾਲਸਾ ਏਡ ਦੇ ਮੁਖੀ ਹਨ ਅਤੇ ਉਨ੍ਹਾਂ ਦੀ ਸੰਸਥਾ ਵੱਲੋਂ ਦੁਨੀਆ ਭਰ ‘ਚ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।

Ravi singh khalsa ,, image From instagram

ਖਾਲਸਾ ਏਡ ਨੇ ਜਿੱਥੇ ਲਾਕਡਾਊਨ ਦੇ ਦੌਰਾਨ ਦਿੱਲੀ ‘ਚ ਆਕਸੀਜਨ ਦੀ ਕਮੀ ਦੇ ਨਾਲ ਜੂਝ ਰਹੇ ਲੋਕਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਸੀ ।ਉੱਥੇ ਹੀ ਵਿਦੇਸ਼ਾਂ ‘ਚ ਲੋਕਾਂ ਤੱਕ ਖਾਣਪੀਣ ਦਾ ਸਮਾਨ ਘਰੋਂ ਘਰੀਂ ਪਹੁੰਚਾਇਆ ਸੀ ।

 

View this post on Instagram

 

A post shared by Ravi Singh (@ravisinghka)

You may also like