ਰਵਨੀਤ ਗਰੇਵਾਲ ਨੇ ਆਪਣੇ ਬੱਚਿਆਂ ਦੇ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ

written by Lajwinder kaur | January 13, 2023 12:11pm

Ravneet Grewal shares beautiful picture with her children: ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਨਵੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਵਿੱਚ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਲ ਇੱਕ ਬਹੁਤ ਹੀ ਪਿਆਰਾ ਜਿਹਾ ਫੋਟੋ ਸਾਂਝਾ ਕੀਤਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ravneet grewal family pic image source: Instagram

ਹੋਰ ਪੜ੍ਹੋ : ਆਥੀਆ ਸ਼ੈੱਟੀ ਤੇ ਕੇ ਐੱਲ ਰਾਹੁਲ ਦੇ ਵਿਆਹ ਦੀ ਤਾਰੀਖ ਹੋਈ ਪੱਕੀ! ਜਾਣੋ ਕਿਸ ਦਿਨ ਲੈਣਗੇ ਸੱਤ ਫੇਰੇ

ਰਵਨੀਤ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪੁੱਤਰ ਸ਼ਿੰਦਾ ਅਤੇ ਗੁਰਬਾਜ਼ ਦੇ ਨਾਲ ਦਿਖਾਈ ਦੇ ਰਹੀ ਹੈ। ਰਵਨੀਤ ਨੇ ਗੁਰਬਾਜ਼ ਨੂੰ ਗੋਦੀ ਵਿੱਚ ਬਿਠਾਇਆ ਹੋਇਆ ਹੈ ਤੇ ਸ਼ਿੰਦਾ ਆਪਣੀ ਮੰਮੀ ਨੂੰ ਪਿਆਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਕੈਪਸ਼ਨ ਵਿੱਚ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਸਾਂਝਾ ਕੀਤਾ ਹੈ। ਇਸ ਪੋਸਟ ਉੱਤੇ ਯੂਜ਼ਰਸ ਖੂਬ ਪਿਆਰ ਲੁੱਟਾ ਰਹੇ ਹਨ। ਖੁਦ ਗਿੱਪੀ ਗਰੇਵਾਲ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ravneet grewal with kids image source: Instagram

ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ-  ਬਿਊਟੀਫੁੱਲ ਫੈਮਿਲੀ..ਵਾਹਿਗੁਰੂ ਜੀ ਮਿਹਰ ਬਣਾਈ ਰੱਖਣ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ਨਾਈਸ ਫੈਮਿਲੀ। ਇਸ ਤਰ੍ਹਾਂ ਕੁਝ ਯੂਜ਼ਰਸ ਗੁਰਬਾਜ਼ ਲਈ ਪਿਆਰ ਜਤਾ ਰਹੇ ਹਨ।

image source: Instagram

ਗਾਇਕ ਤੇ ਐਕਟਰ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਵੀ ਬਤੌਰ ਪ੍ਰੋਡਿਊਸਰ ਕਈ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੀ ਹੈ। ਸੋਸ਼ਲ ਮੀਡੀਆ ਉੱਤੇ ਗਿੱਪੀ-ਰਵਨੀਤ ਦੀ ਕਿਊਟ ਜੋੜੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਦੋਵੇਂ ਪੰਜਾਬੀ ਫ਼ਿਲਮੀ ਜਗਤ ਦੇ ਕਿਊਟ ਕਪਲਸ ਵਿੱਚੋਂ ਇੱਕ ਹੈ। ਦੋਵੇਂ ਹੈਪਲੀ ਤਿੰਨ ਬੱਚਿਆਂ ਏਕਮ, ਸ਼ਿੰਦਾ ਤੇ ਗੁਰਬਾਜ਼ ਦੇ ਮਾਪੇ ਹਨ। ਉਨ੍ਹਾਂ ਦੇ ਬੱਚਿਆਂ ਨੂੰ ਵੀ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ।

 

You may also like