ਕਪਿਲ ਸ਼ਰਮਾ ਨੂੰ ਪੈ ਰਿਹਾ ਹੈ ਲੱਖਾਂ ਦਾ ਘਾਟਾ, ਨਵੇਂ ਸ਼ੋਅ ਲਈ ਮਿਲ ਰਹੇ ਹਨ ਸਿਰਫ ਏਨੇ ਪੈਸੇ 

Written by  Rupinder Kaler   |  January 03rd 2019 02:58 PM  |  Updated: January 03rd 2019 02:58 PM

ਕਪਿਲ ਸ਼ਰਮਾ ਨੂੰ ਪੈ ਰਿਹਾ ਹੈ ਲੱਖਾਂ ਦਾ ਘਾਟਾ, ਨਵੇਂ ਸ਼ੋਅ ਲਈ ਮਿਲ ਰਹੇ ਹਨ ਸਿਰਫ ਏਨੇ ਪੈਸੇ 

ਕਮੇਡੀ ਕਿੰਗ ਕਪਿਲ ਸ਼ਰਮਾ ਛੋਟੇ ਪਰਦੇ ਤੇ ਵਾਪਿਸ ਆ ਗਏ ਹਨ ਉਹਨਾਂ ਨੇ ਆਪਣੇ ਸ਼ੋਅ ਨਾਲ ਸ਼ਾਨਦਾਰ ਵਾਪਸੀ ਕੀਤੀ ਹੈ । ਕਪਿਲ ਸ਼ਰਮਾ ਦੇ ਸ਼ੋਅ ਦੇ ਦਰਸ਼ਕ ਓਨੇ ਹੀ ਹਨ ਜਿਨ੍ਹੇ ਪਹਿਲਾਂ ਹੁੰਦੇ ਸਨ ਪਰ ਪੈਸਿਆਂ ਦੇ ਮਾਮਲੇ ਵਿੱਚ ਕਪਿਲ ਸ਼ਰਮਾ ਨੂੰ ਕਾਫੀ ਵੱਡਾ ਝਟਕਾ ਲੱਗਾ ਹੈ ਕਿਉਂਕਿ ਕਪਿਲ ਸ਼ਰਮਾ ਨੂੰ ਪਿਛਲੇ ਸ਼ੋਅ ਦੇ ਮੁਕਾਬਲੇ 40 ਤੋਂ 50  ਲੱਖ ਰੁਪਏ ਘੱਟ ਮਿਲ ਰਹੇ ਹਨ ।

kapil kapil

ਏਨਾ ਘਾਟਾ ਕਪਿਲ ਸ਼ਰਮਾ ਨੂੰ ਇਸ ਲਈ ਪੈ ਰਿਹਾ ਹੈ ਕਿਉਂਕਿ ਇਸ ਵਾਰ ਉਹ ਸਲਮਾਨ ਖਾਨ ਦੇ ਨਾਲ ਮਿਲਕੇ ਇਸ ਸ਼ੋਅ ਨੂੰ ਪ੍ਰੋਡਿਊਸ ਕਰ ਰਹੇ ਹਨ । ਜਦੋਂ ਕਿ ਇਸ ਤੋਂ ਪਹਿਲਾਂ ਇਹ ਸ਼ੋਅ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਕੋਲ ਸੀ । ਸਾਲ 2016 ਵਿੱਚ ਜਦੋਂ ਕਪਿਲ ਸ਼ਰਮਾ ਆਪਣੇ ਸਾਥੀ ਸੁਨੀਲ ਗਰੋਵਰ, ਕਿੱਕੂ ਸ਼ਾਰਦਾ, ਚੰਦਨ ਪ੍ਰਭਾਕਰ ਨਾਲ ਕੰਮ ਕਰਦੇ ਸਨ ਤਾਂ ਉਹ ਇੱਕ ਸ਼ੋਅ ਦੇ 60 ਤੋਂ  80 ਲੱਖ ਰੁਪਏ ਚਾਰਜ ਕਰਦੇ ਸਨ ਪਰ ਹੁਣ ਇਹ ਰਕਮ ਬਹੁਤ ਘੱਟ ਹੈ ।

kapil kapil

ਕਪਿਲ ਦੀ ਫੀਸ60  ਤੋਂ 80  ਲੱਖ ਤੋਂ ਘੱਟ ਕੇ 15 ਲੱਖ ਹੋ ਗਈ ਹੈ । ਇਹ ਖਬਰ ਮੀਡੀਆ ਵਿੱਚ ਸਾਹਮਣੇ ਆਈ ਰਿਪੋਰਟ ਵਿੱਚ ਸਾਹਮਣੇ ਆਈ ਹੈ । ਕਪਿਲ ਤੋਂ ਇਲਾਵਾ ਭਾਰਤੀ ਅਤੇ ਕ੍ਰਿਸ਼ਨਾ ਨੂੰ ਇੱਕ ਐਪੀਸੋਡ ਦੇ 10 ਤੋਂ 12  ਲੱਖ ਮਿਲ ਰਹੇ ਹਨ । ਭਾਵੇਂ ਕਪਿਲ ਸ਼ਰਮਾ ਨੂੰ ਪੈਸਿਆਂ ਦੇ ਮਾਮਲੇ ਵਿੱਚ ਵੱਡਾ ਝਟਕਾ ਲੱਗਾ ਹੈ ਪਰ ਕਪਿਲ ਦੇ ਪ੍ਰਸ਼ੰਸਕਾਂ ਦੀਆਂ ਦੁਆਵਾਂ ਉਹਨਾਂ ਦੇ ਨਾਲ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network