ਕਿਸੇ ਵੀ ਗੁਆਚੀ ਚੀਜ਼ ਦਾ ਦੁੱਖ ਨਹੀਂ ਹੋਵੇਗਾ ਰੇਸ਼ਮ ਸਿੰਘ ਅਨਮੋਲ ਵੱਲੋਂ ਸਾਂਝੀ ਕੀਤੀ ਇਹ ਵੀਡੀਓ ਦੇਖ ਕੇ

Written by  Aaseen Khan   |  July 24th 2019 12:53 PM  |  Updated: July 24th 2019 12:53 PM

ਕਿਸੇ ਵੀ ਗੁਆਚੀ ਚੀਜ਼ ਦਾ ਦੁੱਖ ਨਹੀਂ ਹੋਵੇਗਾ ਰੇਸ਼ਮ ਸਿੰਘ ਅਨਮੋਲ ਵੱਲੋਂ ਸਾਂਝੀ ਕੀਤੀ ਇਹ ਵੀਡੀਓ ਦੇਖ ਕੇ

ਕਹਿੰਦੇ ਨੇ ਇਨਸਾਨ ਕਦੇ ਵੀ ਕਿਸੇ ਚੀਜ਼ ਤੋਂ ਸੰਤੁਸ਼ਟ ਨਹੀਂ ਹੁੰਦਾ। ਵੱਧ ਸੁੱਖ ਸਹੂਲਤਾਂ ਲੈਣ ਦੀ ਭਾਲ 'ਚ ਇਨਸਾਨ ਪੂਰੀ ਜ਼ਿੰਦਗੀ ਤਰਲੇ ਮਾਰਦਾ ਨਹੀਂ ਥੱਕਦਾ। ਪਰ ਦੁਨੀਆਂ 'ਤੇ ਬਹੁਤ ਸਾਰੇ ਲੋਕ ਅਜਿਹੇ ਹਨ ਜਿੰਨ੍ਹਾਂ ਨੂੰ ਪ੍ਰਮਾਤਮਾ ਨੇ ਬਹੁਤ ਥੋੜਾ ਦਿੱਤਾ ਤੇ ਉਹ ਉਸੇ 'ਚ ਹੀ ਖ਼ੁਸ਼ੀ ਖ਼ੁਸ਼ੀ ਜ਼ਿੰਦਗੀ ਬਤੀਤ ਕਰ ਰਹੇ ਹਨ। ਅਜਿਹੀ ਹੀ ਵੀਡੀਓ ਸਾਂਝੀ ਕੀਤੀ ਹੈ ਗਾਇਕ ਰੇਸ਼ਮ ਸਿੰਘ ਅਨਮੋਲ ਹੋਰਾਂ ਨੇ ਜਿਸ ਨੂੰ ਦੇਖ ਹਰ ਕੋਈ ਜੋ ਹੈ ਉਸੇ 'ਚ ਸ਼ੁਕਰਾਨਾ ਕਰਕੇ ਖ਼ੁਸ਼ ਹੋ ਜਾਵੇਗਾ।

ਜੀ ਹਾਂ ਇਸ ਵੀਡੀਓ 'ਚ ਇੱਕ ਨੌਜਵਾਨ ਜਿਸ ਦੇ ਦੋਨੋਂ ਹੱਥ ਨਹੀਂ ਹਨ ਟੇਬਲ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਸ ਪਾਸ ਖੜੇ ਲੋਕ ਉਸ ਦੀ ਹੌਂਸਲਾ ਅਫ਼ਜ਼ਾਈ ਕਰ ਰਹੇ ਹਨ।ਬਹੁਤ ਕੋਸ਼ਿਸ਼ਾਂ ਦੇ ਬਾਅਦ ਉਹ ਆਪਣੇ ਮਕਸਦ 'ਚ ਕਾਮਯਾਬ ਹੁੰਦਾ ਹੈ ਤੇ ਭਾਵੁਕ ਹੋ ਜਾਂਦਾ ਹੈ। ਰੇਸ਼ਮ ਸਿੰਘ ਅਨਮੋਲ ਨੇ ਵੀਡੀਓ ਸਾਂਝੀ ਕਰ ਲਿਖਿਆ ਹੈ 'Mere varge murakh sab kuj hunde v khush nhi .Shukar a rabba tera jo v ditta hai. Once you overcome your fears , nothing can stop you .Doubletap for him .What is your excuse??? Waheguru'

ਹੋਰ ਵੇਖੋ  :ਰੇਸ਼ਮ ਸਿੰਘ ਅਨਮੋਲ ਇੰਝ ਕਰਦੇ ਨੇ ਗਾਇਕੀ ਦਾ ਰਿਆਜ਼, ਵੀਡੀਓ ਹੋ ਰਿਹਾ ਹੈ ਵਾਇਰਲ

ਇਸ ਵੀਡੀਓ ਤੋਂ ਹਰ ਕਿਸੇ ਨੂੰ ਬਿਨਾਂ ਕੋਈ ਬਹਾਨੇ ਦੇ ਆਪਣੇ ਟੀਚੇ ਪੂਰੇ ਕਰਨ ਦਾ ਜਜ਼ਬਾ ਜ਼ਰੂਰ ਮਿਲਦਾ ਹੈ। ਰੇਸ਼ਮ ਸਿੰਘ ਅਨਮੋਲ ਇਸ ਤੋਂ ਪਹਿਲਾਂ ਵੀ ਅਜਿਹੇ ਸਮਾਜ ਨੂੰ ਸੇਧ ਦਿੰਦੇ ਸੰਦੇਸ਼ ਆਪਣੇ ਫੈਨਸ ਨੂੰ ਦਿੰਦੇ ਰਹਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network