ਅੱਜ ਹੈ ਰਣਬੀਰ ਕਪੂਰ ਦਾ ਬਰਥਡੇਅ, ਭੈਣਾਂ ਰਿਧਿਮਾ ਤੇ ਕਰੀਨਾ ਨੇ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਛੋਟੇ ਭਰਾ ਨੂੰ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ

written by Lajwinder kaur | September 28, 2020

ਬਾਲੀਵੁੱਡ ਦੇ ਡੈਸ਼ਿੰਗ ਤੇ ਹੈਂਡਸਮ ਐਕਟਰ ਰਣਬੀਰ ਕਪੂਰ ਅੱਜ ਆਪਣਾ 38ਵਾਂ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਨ । ਸੋਸ਼ਲ ਮੀਡੀਆ ਉੱਤੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਰਣਬੀਰ ਕਪੂਰ ਨੂੰ ਬਰਥਡੇਅ ਵਿਸ਼ ਕਰ ਰਹੇ ਹਨ । kapoor family ਰਣਬੀਰ ਦੀ ਵੱਡੀ ਭੈਣ ਰਿਧਿਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਭਰਾ ਰਣਬੀਰ ਕਪੂਰ ਦੀਆਂ ਤਸਵੀਰਾਂ ਵਾਲਾ ਕਲੋਜ਼ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਕਮਾਲ ਦੇ ਭਰਾ ! ਲਵ ਯੂ ਬਹੁਤ ਸਾਰਾ ..#babybrother  #38andfab’ । ਇਸ ਪੋਸਟ ਉੱਤੇ ਫੈਨਜ਼ ਕਮੈਂਟਸ ਕਰਕੇ ਰਣਬੀਰ ਕਪੂਰ ਨੂੰ ਬਰਥਡੇਅ ਵਿਸ਼ ਕਰ ਰਹੇ ਹਨ । ridhima kapoor wish her brother happy birthday ਉਧਰ ਕਰੀਨਾ ਕਪੂਰ ਖ਼ਾਨ ਨੇ ਵੀ ਆਪਣੇ ਕਜ਼ਨ ਭਰਾ ਰਣਬੀਰ ਦੇ ਬਚਪਨ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਬਰਥਡੇਅ ਵਿਸ਼ ਕੀਤਾ ਹੈ । ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ । kareen kapoor khan wished his brother happy birthday ਜੇ ਗੱਲ ਕਰੀਏ ਰਣਬੀਰ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ । ਉਹ ਫ਼ਿਲਮ ‘ਬ੍ਰਾਹਮਾਸਤਰ’ ‘ਚ ਆਲੀਆ ਭੱਟ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ । rishi kapoor with kids

0 Comments
0

You may also like