ਰੋਹਨਪ੍ਰੀਤ ਨਹੀਂ ਸੀ ਕਰਵਾਉਣਾ ਚਾਹੁੰਦਾ ਨੇਹਾ ਕੱਕੜ ਨਾਲ ਵਿਆਹ

written by Rupinder Kaler | December 08, 2020

ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਆਪਣੇ ਵਿਆਹੁਤਾ ਜੀਵਨ ਨੂੰ ਲੈ ਕੇ ਕਾਫੀ ਖੁਸ਼ ਹਨ ਤੇ ਜ਼ਿੰਦਗੀ ਦੇ ਇਸ ਨਵੇਂ ਪੜਾਅ ਦਾ ਆਨੰਦ ਵੀ ਲੈ ਰਹੀ ਹੈ। ਇਸ ਸਭ ਦੇ ਚਲਦੇ ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਛੋਟੇ ਪਰਦੇ ਦੇ ਇੱਕ ਸ਼ੋਅ ਵਿੱਚ ਪਹੁੰਚੇ ਜਿਸ ਵਿੱਚ ਇਸ ਨਵੀਂ ਜੋੜੀ ਨੇ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ । neha-kakkar ਹੋਰ ਪੜ੍ਹੋ :

ਇਸ ਸ਼ੋਅ ਵਿੱਚ ਆਪਣੀ ਪਹਿਲੀ ਮੁਲਾਕਾਤ ਬਾਰੇ ਗੱਲ ਕਰਦਿਆਂ ਨੇਹਾ ਕੱਕੜ ਨੇ ਦੱਸਿਆ ਕਿ ‘ਉਹ ਤੇ ਰੋਹਨਪ੍ਰੀਤ ਪਹਿਲੀ ਵਾਰ ਚੰਡੀਗੜ੍ਹ ਵਿੱਚ ਮਿਲੇ ਸਨ। ਮਹੀਨਾ ਅਗਸਤ ਦਾ ਸੀ। ਨੇਹਾ ਨੇ ਕਿਹਾ ਕਿ ਰੋਹਨਪ੍ਰੀਤ ਨੂੰ ਪਹਿਲੀ ਮੁਲਾਕਾਤ ਨਾਲ ਜੁੜੀਆਂ ਸਾਰੀਆਂ ਗੱਲਾਂ ਯਾਦ ਹਨ। ਜਦੋਂ ਰੋਹਨ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਸਨੂੰ ਆਡੀਸ਼ਨ ਲਈ ਬੁਲਾਇਆ ਗਿਆ ਸੀ ਅਤੇ ਉਹ ਗਾਣਾ ਜਿਸ 'ਤੇ ਉਸਨੂੰ ਆਡੀਸ਼ਨ ਲਈ ਬੁਲਾਇਆ ਗਿਆ ਸੀ ਨੇਹਾ ਨੇ ਲਿਖਿਆ ਸੀ ਅਤੇ ਸੰਗੀਤ ਵੀ ਨੇਹਾ ਨੇ ਦਿੱਤਾ ਸੀ। ਇਸ ਮੁਲਾਕਾਤ ਤੋਂ ਬਾਅਦ   ਦੋਹਾਂ ਵਿਚਾਲੇ ਵਧੀਆ   ਰਿਸ਼ਤਾ ਬਣ ਗਿਆ ।   ਨੇਹਾ ਨੇ ਜਦੋਂ ਰੋਹਨਪ੍ਰੀਤ ਨੂੰ ਆਪਣੇ   ਵਿਆਹ ਬਾਰੇ ਪੁੱਛਿਆ ਤਾਂ ਰੋਹਨਪ੍ਰੀਤ ਨੇ ਨਾ ਕਰ ਦਿੱਤੀ । ਪਰ ਕੁਝ ਦਿਨ ਬਾਅਦ ਨੇਹਾ ਨੂੰ ਰੋਹਨ ਦਾ ਫੋਨ ਆਇਆ, ਤੇ  ਰੋਹਨ ਨੇ ਕਿਹਾ ਕਿ ਉਹ ਉਸ ਤੋਂ ਬਗੈਰ ਨਹੀਂ ਰਹਿ ਸਕਦਾ । ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ ।

0 Comments
0

You may also like