ਅੱਜ ਹੈ ਰੋਹਨਪ੍ਰੀਤ ਸਿੰਘ ਅਤੇ ਨੇਹਾ ਕੱਕੜ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ, ਪਤੀ ਰੋਹਨਪ੍ਰੀਤ ਨੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਨੇਹੂ ਨੂੰ ਕੀਤਾ ਵਿਸ਼

written by Lajwinder kaur | October 24, 2021

ਪਿਛਲੇ ਸਾਲ 24 ਅਕਤੂਬਰ ਯਾਨੀਕਿ ਅੱਜ ਦੇ ਦਿਨ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ (Neha Kakkar) ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ (Rohanpreet Singh) ਵਿਆਹ ਦੇ ਬੰਧਨ ‘ਚ ਬੱਝ ਗਏ ਸੀ। ਦੋਵਾਂ ਨੇ ਗੁਰੂ ਘਰ ‘ਚ ਲਾਵਾਂ ਲੈਈਆਂ ਸਨ। ਨੇਹਾ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਦੋਵਾਂ ਦਾ ਵਿਆਹ ਕਈ ਮਹੀਨਿਆਂ ਤੱਕ ਸੋਸ਼ਲ ਮੀਡੀਆ ਉੱਤੇ ਛਾਇਆ ਰਿਹਾ ਸੀ। ਇਸ ਵਿਆਹ ‘ਚ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੱਕ ਦੇ ਲਗਪਗ ਸਾਰੇ ਹੀ ਸਿਤਾਰੇ ਸ਼ਾਮਿਲ ਹੋਏ ਸੀ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਸ਼ੇਅਰ ਕੀਤੀਆਂ ਆਪਣੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ, ਰੌਸ਼ਨ ਪ੍ਰਿੰਸ ਤੋਂ ਲੈ ਕੇ ਪ੍ਰਭ ਗਿੱਲ ਦੇ ਨਾਲ ਮਸਤੀ ਕਰਦੇ ਆਏ ਨਜ਼ਰ

image source- instagram

ਵਿਆਹ ਦੇ ਇੱਕ ਸਾਲ ਪੂਰਾ ਹੋਣ ਤੇ ਗਾਇਕ ਰੋਹਨਪ੍ਰੀਤ ਸਿੰਘ ਨੇ ਲੰਬੀ ਚੌੜੀ ਕੈਪਸ਼ਨ ਪਾ ਕੇ ਪਤਨੀ ਨੇਹਾ ਕੱਕੜ ਨੂੰ ਮੈਰੀਜ ਐਨੀਵਰਸਿਰੀ (first wedding anniversary) ਵਿਸ਼ ਕੀਤੀ ਹੈ। ਦੋਵੇਂ ਜਣੇ ਆਪਣੀ ਫਰਸਟ ਵੈਡਿੰਗ ਐਨੀਵਰਸਿਰੀ ਨੂੰ ਲੈ ਕੇ ਕਾਫੀ ਉਤਸੁਕ ਹਨ। ਰੋਹਨਪ੍ਰੀਤ ਸਿੰਘ ਨੇ ਨਾਲ ਹੀ ਅਣਦੇਖੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

happy birthday neha kakkar , singer rohanpreet celebrates his wife first birthday celebration image source- instagram

ਹੋਰ ਪੜ੍ਹੋ : ਵਿਰਾਟ ਕੋਹਲੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਦੇ ਨਾਲ ਸ਼ਾਂਝੀ ਕੀਤੀ ਨਵੀਂ ਤਸਵੀਰ, ਚਾਰ ਮਿਲੀਅਨ ਤੋਂ ਵੱਧ ਆਏ ਲਾਈਕਸ

ਰੋਹਨਪ੍ਰੀਤ ਸਿੰਘ ਨੇ ਕੈਪਸ਼ਨ ਚ ਲਿਖਿਆ ਹੈ- ਪਿਛਲੇ ਇੱਕ ਸਾਲ ਵਿੱਚ ਮੇਰੀ ਜ਼ਿੰਦਗੀ! ❤️ ਸਾਡੇ ਲਈ ਵਰ੍ਹੇਗੰਢ ਮੁਬਾਰਕ !! ਸ਼ੁਕਰ  🙏🏻 ਮੇਰੀ ਜ਼ਿੰਦਗੀ ਦੀ ਸਭ ਤੋਂ ਪਿਆਰੀਆਂ ਯਾਦਾਂ ਅਤੇ ਖ਼ੂਬਸੂਰਤ ਪਲ, ਮੇਰੀ ਜ਼ਿੰਦਗੀ ਦੇ ਖ਼ੂਬਸੂਰਤ ਇਨਸਾਨ ਨਾਲ @nehakakkar.... ਪਿਛਲੇ ਇੱਕ ਸਾਲ ਮੇਰੇ ਲਈ ਬਹੁਤ ਖਾਸ ਰਿਹਾ ਹੈ। ਇੱਕ ਸਾਲ ਮੇਰੇ ਲਈ ਅੱਖ ਦੇ ਝਪਕਣ ਵਾਂਗ ਤੇਜ਼ੀ ਨਾਲ ਲੰਘ ਗਿਆ....ਸੱਚਮੁੱਚ 'ਏਕ ਸਾਲ ਹੋ ਵੀ ਗਿਆ' 'ਤੇ ਵਿਸ਼ਵਾਸ ਨਹੀਂ ਕਰ ਸਕਦਾ.. .ਤੁਹਾਡਾ ਸਭ ਦਾ ਧੰਨਵਾਦ ਨੇਹੂ ਅਤੇ ਪਰਿਵਾਰ ਦਾ। ਮੈਂ ਮੰਮੀ ਡੈਡੀ ਟੋਨੀ ਭਾਈ ਸੋਨੂੰ ਦੀਦੀ ਜੀਜੂ ਭਾਬੀ ਅਤੇ ਪਰਿਵਾਰ ਦੇ ਹਰੇਕ ਵਿਅਕਤੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਖੁੱਲ੍ਹੇ ਕੇ ਆਪੋ ਆਪਣੇ ਦਿਲ ਮੈਨੂੰ ਸਵੀਕਾਰ ਕੀਤਾ ਅਤੇ ਮੈਨੂੰ ਆਪਣਾ ਸਾਰਾ ਪਿਆਰ ਦਿੱਤਾ। Can’t forget #NeHearts and Our Well wishers who always shower their love on Us #NehuPreet’। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਨੇਹੂਪ੍ਰੀਤ ਦੀ ਜੋੜੀ ਨੂੰ ਵਧਾਈ ਦੇ ਰਹੇ ਨੇ।

 

 

View this post on Instagram

 

A post shared by Rohanpreet Singh (@rohanpreetsingh)

 

You may also like