ਆਪਣੀ ਸੱਸ ਦੇ ਨਾਲ ਚਾਹ ਦਾ ਲੁਤਫ ਲੈਂਦੇ ਨਜ਼ਰ ਆਏ ਰੋਹਨਪ੍ਰੀਤ ਸਿੰਘ

Written by  Shaminder   |  October 07th 2021 02:51 PM  |  Updated: October 07th 2021 02:51 PM

ਆਪਣੀ ਸੱਸ ਦੇ ਨਾਲ ਚਾਹ ਦਾ ਲੁਤਫ ਲੈਂਦੇ ਨਜ਼ਰ ਆਏ ਰੋਹਨਪ੍ਰੀਤ ਸਿੰਘ

ਨੇਹਾ ਕੱਕੜ (Neha Kakkar ) ਅਤੇ ਰੋਹਨਪ੍ਰੀਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਰੋਹਨਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਵੀਡੀਓ ਸਾਂਝੇ ਕੀਤੇ ਹਨ । ਇੱਕ ਵੀਡੀਓ ‘ਚ ਨੇਹਾ ਕੱਕੜ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ। ਸਾਰੇ ਜਣੇ ‘ਪੀਣੇ ਲਗੇ ਹੋ’ ਗੀਤ ‘ਤੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ ।

Neha kakkar and rohan preet-min Image From Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਗਾਣੇ ‘ਅੰਗਰੇਜ਼ੀ ਬੀਟ’ ਪਿੱਛੇ ਹੈ ਦਿਲਚਸਪ ਕਹਾਣੀ, ਤੁਹਾਡੇ ਦਿਲ ਨੂੰ ਵੀ ਛੂਹ ਜਾਵੇਗੀ ਕਹਾਣੀ

ਇਸ ਤੋਂ ਇਲਾਵਾ ਇੱਕ ਵੀਡੀਓ ‘ਚ ਰੋਹਨਪ੍ਰੀਤ ਆਪਣੀ ਸੱਸ ਮਾਂ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਚਾਹ ਦੀਆਂ ਚੁਸਕੀਆਂ ਦਾ ਅਨੰਦ ਲੈ ਰਹੇ ਹਨ । ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

neha kakkar and rohanpreet singh

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰੋਹਨਪ੍ਰੀਤ ਸਿੰਘ ਨੇ ਲਿਖਿਆ ਕਿ ‘ਪੀਨੇ ਲਗੇ ਹੋ ਵਿਦ ਮੰਮੀ ਜੀ’ ਚਾਹ ਦੀ ਗੱਲ ਹੋ ਰਹੀ ਹੈ’। ਦੋਵਾਂ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਨ੍ਹਾਂ ਵੀਡੀਓਜ਼ ‘ਤੇ ਆਪੋੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।

ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਹਿੱਟ ਗੀਤ ਬਾਲੀਵੁੱਡ ਇੰਡਸਟਰੀ ਨੂੰ ਦੇ ਚੁੱਕੀ ਹੈ । ਰੋਹਨਪ੍ਰੀਤ ਵੀ ਇੱਕ ਵਧੀਆ ਗਾਇਕ ਹਨ ਅਤੇ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਨੇਹਾ ਕੱਕੜ ਦੇ ਨਾਲ ਵਿਆਹ ਕਰਵਾਇਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network