ਵਿਆਹ ਦੇ ਸਵਾ ਸਾਲ ਬਾਅਦ ਰੋਹਨਪ੍ਰੀਤ ਨੇ ਕੀਤਾ ਖੁਲਾਸਾ, ਸਵੇਰੇ ਦੇਰ ਨਾਲ ਉੱਠਣ ‘ਤੇ ਨੇਹਾ ਕੱਕੜ ਤੋਂ ਪੈਂਦੀ ਹੈ ਮਾਰ

written by Lajwinder kaur | January 16, 2022

ਨੇਹਾ ਕੱਕੜ Neha Kakkar ਅਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ Rohanpreet Singh ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਮਜ਼ਾਕ ਕਰਦੇ ਨਜ਼ਰ ਆਉਂਦੇ ਹਨ। ਰੋਹਨਪ੍ਰੀਤ ਸਿੰਘ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਡ੍ਰਾਈਵਿੰਗ ਲਾਇਸੈਂਸ ਟੈਸਟ ‘ਚ ਹੋਈ ਫੇਲ, ਵੀਡੀਓ ਸ਼ੇਅਰ ਕਰਕੇ ਪਤੀ ਤੋਂ ਮੰਗੀ ਮਾਫੀ, ਦੇਖੋ ਵੀਡੀਓ

neha kakkar crying for rohanpreet singh on new year

ਰੋਹਨਪ੍ਰੀਤ ਸਿੰਘ ਨੇ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ, ਜਿਸ ‘ਚ ਉਹ ਦੱਸ ਰਿਹਾ ਹੈ ਕਿ ਜੇਕਰ ਉਹ ਸਵੇਰੇ ਦੇਰ ਨਾਲ ਉੱਠਦਾ ਹੈ ਤਾਂ ਉਸਨੂੰ ਚੱਪਲਾਂ ਦੇ ਨਾਲ ਮਾਰ ਪੈਂਦੀ ਹੈ ਤੇ ਨਾਲ ਹੀ ਉਸ ਨੇ ਪਤਨੀ ਨੇਹਾ ਕੱਕੜ ਨੂੰ ਟੈਗ ਵੀ ਕੀਤਾ ਹੈ। ਦੱਸ ਦਈਏ ਇਹ ਵੀਡੀਓ ਰੋਹਨਪ੍ਰੀਤ ਸਿੰਘ ਨੇ ਹਾਸੇ-ਠੇਠੇ ਲਈ ਬਣਾਇਆ ਹੈ। ਦੂਜੇ ਪਾਸੇ ਨੇਹਾ ਕੱਕੜ ਨੇ ਕਮੈਂਟ ਕਰਦੇ ਹੋਏ ਲਿਖਿਆ, ਮੈਂ ਬਹੁਤ ਖੁਸ਼ ਹਾਂ ਕਿ ਹੁਣ ਤੱਕ ਚੱਪਲ ਚੁੱਕਣ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਮੇਰੇ ਗੁੱਡ ਬੁਆਏ ਹੋ।

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਦੀਆਂ ਨਵੀਆਂ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ, ਹੁਨਰ ਸਿੰਘ ਦੀ ਪਹਿਲੀ ਲੋਹੜੀ ਲਈ ਪ੍ਰਸ਼ੰਸਕਾਂ ਤੋਂ ਮੰਗੀਆਂ ਦੁਆਵਾਂ

Neha kakkar and Rohanpreet singh

ਰੋਹਨਪ੍ਰੀਤ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਲੋਕ ਕਮੈਂਟ ਸੈਕਸ਼ਨ 'ਚ ਮਜ਼ਾਕੀਆ ਪ੍ਰਤੀਕਿਰਿਆਵਾਂ ਦੇ ਰਹੇ ਹਨ। ਦੱਸ ਦਈਏ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਸਾਲਾ 2020 ਵਿੱਚ ਵਿਆਹ ਕਰਵਾਇਆ ਸੀ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਦੋਵੇਂ ਪੇਸ਼ੇ ਤੋਂ ਗਾਇਕ ਹਨ। ਹਾਲ ਹੀ ‘ਚ ਦੋਵੇਂ ਜਣੇ ਇਕੱਠੇ ‘ਦੋ ਗੱਲਾਂ ਕਰੀਏ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ।

 

View this post on Instagram

 

A post shared by Rohanpreet Singh (@rohanpreetsingh)

You may also like